31.4 C
Jalandhar
Sunday, November 3, 2024
spot_img

ਚੀਫ ਜਸਟਿਸ ਜੀ, ਜਮਹੂਰੀਅਤ ਬਚਾਅ ਲਓ : ਮਮਤਾ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੇਸ਼ ਵਿਚ ਜਮਹੂਰੀ ਅਦਾਰਿਆਂ ਦੀ ਸੰਘੀ ਘੁੱਟੇ ਜਾਣ ‘ਤੇ ਚਿੰਤਾ ਜ਼ਾਹਰ ਕਰਦਿਆਂ ਖਬਰਦਾਰ ਕੀਤਾ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਰਾਸ਼ਟਰ ਰਾਸ਼ਟਰਪਤੀ ਤਰਜ਼ ਦੀ ਸਰਕਾਰ ਵੱਲ ਵਧ ਜਾਵੇਗਾ | ਉਨ੍ਹਾ ਦੇਸ਼ ਦੇ ਚੀਫ ਜਸਟਿਸ ਨੂੰ ਜਮਹੂਰੀਅਤ ਤੇ ਫੈਡਰਲ ਢਾਂਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ | ਬੀਬੀ ਮਮਤਾ ਨੇ ਇੱਥੇ ਨੈਸ਼ਨਲ ਯੂਨੀਵਰਸਿਟੀ ਆਫ ਜੁਡੀਸ਼ੀਅਲ ਸਾਇੰਸਿਜ਼ ਦੀ ਕਾਨਵੋਕੇਸ਼ਨ ਦੌਰਾਨ ਚੀਫ ਜਸਟਿਸ ਯੂ ਯੂ ਲਲਿਤ ਦੀ ਮੌਜੂਦਗੀ ਵਿਚ ਇਹ ਗੱਲ ਕਹੀ | ਚੀਫ ਜਸਟਿਸ ਯੂਨੀਵਰਸਿਟੀ ਦੇ ਚਾਂਸਲਰ ਹਨ |
ਨਿਆਂ ਪਾਲਿਕਾ ਨੂੰ ਲੋਕਾਂ ਨੂੰ ਹਰਾਸਮੈਂਟ ਤੋਂ ਬਚਾਉਣ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਮਹੂਰੀ ਦੀ ਤਾਕਤ ਨੂੰ ਸਮਾਜ ਦਾ ਇਕ ਵਰਗ ਆਪਣੇ ਕਬਜ਼ੇ ਵਿਚ ਕਰ ਰਿਹਾ ਹੈ | ਉਨ੍ਹਾ ਚੀਫ ਜਸਟਿਸ ਨੂੰ ਮੁਖਾਤਬ ਹੁੰਦਿਆਂ ਕਿਹਾ—ਜਮਹੂਰੀਅਤ ਕਿੱਥੇ ਹੈ? ਕ੍ਰਿਪਾ ਕਰਕੇ ਜਮਹੂਰੀਅਤ ਨੂੰ ਬਚਾਓ | ਪੱਖਪਾਤੀ ਮੀਡੀਆ ‘ਤੇ ਵਰ੍ਹਦਿਆਂ ਮਮਤਾ ਨੇ ਕਿਹਾ—ਇਹ ਕਿਸੇ ਦੀ ਵੀ ਲਾਹ ਦਿੰਦੇ ਹਨ | ਸਰ, ਸਾਡੇ ਪ੍ਰੈਸਟੀਜ ਸਾਡੀ ਇੱਜ਼ਤ ਹੈ | ਇੱਜ਼ਤ ਲੂਟ ਲਿਆ, ਤੋ ਸਬ ਲੂਟ ਲਿਆ | ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਕਈ ਗੱਲਾਂ ਕਹੀਆਂ ਜਾਂਦੀਆਂ ਹਨ | ਮੈਨੂੰ ਇਹ ਕਹਿੰਦਿਆਂ ਅਫਸੋਸ ਹੋ ਰਿਹਾ ਹੈ | ਜੇ ਤੁਸੀਂ ਸਮਝਦੇ ਹੋ ਕਿ ਮੈਂ ਗਲਤ ਹਾਂ, ਮੈਂ ਮੁਆਫੀ ਮੰਗ ਲੈਂਦੀ ਹਾਂ |
ਯੂਨੀਵਰਸਿਟੀ ਨੂੰ ਸੰਸਾਰ ਦੇ ਸਭ ਤੋਂ ਅਹਿਮ ਅਦਾਰਿਆਂ ਵਿੱਚੋਂ ਇਕ ਕਰਾਰ ਦਿੰਦਿਆਂ ਮਮਤਾ ਨੇ ਚੀਫ ਜਸਟਿਸ ਨੂੰ ਵਧਾਈ ਦਿੱਤੀ ਤੇ ਕਿਹਾ—ਮੈਂ ਜਸਟਿਸ ਯੂ ਯੂ ਲਲਿਤ ਨੂੰ ਵਧਾਈ ਦੇਣੀ ਚਾਹਾਂਗੀ | ਮੈਨੂੰ ਨਹੀਂ ਪਤਾ ਕਿ ਆਪਣੀ ਗੱਲ ਕਹਿਣ ਲਈ ਮੈਂ ਇਸ ਮੰਚ ਨੂੰ ਵਰਤ ਸਕਦੀ ਹਾਂ ਕਿ ਨਹੀਂ, ਪਰ ਦੋ ਮਹੀਨਿਆਂ ਵਿਚ ਜਸਟਿਸ ਲਲਿਤ ਨੇ ਦਿਖਾਇਆ ਹੈ ਕਿ ਨਿਆਂ ਪਾਲਿਕਾ ਕੀ ਹੁੰਦੀ ਹੈ |
ਆਪਣੇ ਨੁੁਕਤੇ ਨੂੰ ਸਪੱਸ਼ਟ ਕਰਦਿਆਂ ਮਮਤਾ ਨੇ ਕਿਹਾ—ਮੈਂ ਇਹ ਨਹੀਂ ਕਹਿ ਰਹੀ ਕਿ ਲੋਕਾਂ ਦਾ ਨਿਆਂ ਪਾਲਿਕਾ ‘ਤੇ ਵਿਸ਼ਵਾਸ ਉਠ ਗਿਆ ਹੈ, ਪਰ ਅੱਜਕੱਲ੍ਹ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ |
ਨਿਆਂ ਪਾਲਿਕਾ ਨੂੰ ਲੋਕਾਂ ਨੂੰ ਬੇਇਨਸਾਫੀ ਤੋਂ ਬਚਾਉਣ ਚਾਹੀਦਾ ਹੈ ਤੇ ਉਨ੍ਹਾਂ ਦੇ ਦੁਖੜੇ ਸੁਣਨੇ ਚਾਹੀਦੇ ਹਨ | ਲੋਕ ਬੰਦ ਦਰਵਾਜ਼ਿਆਂ ਪਿੱਛੇ ਕਰਾਹ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles