30.5 C
Jalandhar
Monday, September 26, 2022
spot_img

ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ : ਟਿਕੈਤ

ਨੋਇਡਾ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਬੇਂਗਲੁਰੂ ‘ਚ ਉਨ੍ਹਾ ‘ਤੇ ਸਿਆਹੀ ਸੁੱਟਣੀ ਤੇ ਘਾਤਕ ਹਮਲਾ ਕਰਨਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ | ਕਰਨਾਟਕ ਦੀ ਰਾਜਧਾਨੀ ‘ਚ ਗਾਂਧੀ ਭਵਨ ‘ਚ ਸੋਮਵਾਰ ਕਿਸਾਨ ਸੰਗਠਨ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਬਦਮਾਸ਼ਾਂ ਨੇ ਟਿਕੈਤ ‘ਤੇ ਹਮਲਾ ਕੀਤਾ ਸੀ | ਪੁਲਸ ਨੇ ਇਸ ਸੰਬੰਧ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ |
ਟਿਕੈਤ ਨੇ ਘਟਨਾ ਲਈ ਸਥਾਨਕ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਇਹ ਹਮਲਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮਿਲੀਭੁਗਤ ਨਾਲ ਕੀਤਾ ਗਿਆ ਸੀ | ਕਿਸਾਨ ਨੇਤਾ ਨੇ ਸੋਮਵਾਰ ਦੇਰ ਰਾਤ ਟਵੀਟ ਕੀਤਾ-ਕਾਲੀ ਸਿਆਹੀ ਅਤੇ ਘਾਤਕ ਹਮਲੇ ਇਸ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਦੱਬਿਆਂ-ਕੁਚਲਿਆਂ, ਪੱਛੜਿਆਂ ਅਤੇ ਆਦਿਵਾਸੀਆਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੇ | ਆਖਰੀ ਸਾਹ ਤੱਕ ਲੜਾਈ ਜਾਰੀ ਰਹੇਗੀ |

Related Articles

LEAVE A REPLY

Please enter your comment!
Please enter your name here

Latest Articles