25 C
Jalandhar
Sunday, September 8, 2024
spot_img

ਚੱਕ ਝੰਡੂ ‘ਚ 5 ਗੈਂਗਸਟਰ ਫੜੇ, ਛੇਵੇਂ ਦੀ ਸਰਚ ਲਾਈਟਾਂ ਨਾਲ ਕਮਾਦ ‘ਚ ਭਾਲ

ਭੋਗਪੁਰ/ਜਲੰਧਰ (ਕੁਲਵੀਰ ਸਿੰਘ ਕਾਹਲੋਂ/ ਗੁਰਪ੍ਰੀਤ ਭੋਗਲ/ਸ਼ੈਲੀ ਐਲਬਰਟ)
ਆਦਮਪੁਰ-ਭੋਗਪੁਰ ਰੋਡ ‘ਤੇ ਪਿੰਡ ਚੱਕ ਝੰਡੂ ਵਿਚ ਮੰਗਲਵਾਰ ਸਵੇਰੇ ਪੰਜਾਬ ਤੇ ਦਿੱਲੀ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਮੁਕਾਬਲੇ ਤੋਂ ਬਾਅਦ 5 ਗੈਂਗਸਟਰ ਕਾਬੂ ਕਰ ਲਏ, ਜਦਕਿ ਭੱਜ ਨਿਕਲੇ ਗੈਂਗਸਟਰ ਦੀ ਭਾਲ ਕੀਤੀ ਜਾ ਰਹੀ ਸੀ | ਉਸ ਦੇ ਕਮਾਦ ਵਿਚ ਲੁਕੇ ਹੋਣ ਦੀ ਰਿਪੋਰਟ ਸੀ |
ਦਿਨੇ ਉਸ ਨੂੰ ਡਰੋਨ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਰਾਤ ਨੂੰ ਸਰਚ ਲਾਈਟਾਂ ਨਾਲ ਭਾਲ ਕੀਤੀ ਜਾ ਰਹੀ ਸੀ | ਕਮਾਦ ਵਿਚ ਕੁੱਤੇ ਵੀ ਛੱਡੇ ਗਏ | ਸਾਰੇ ਗੈਂਗਸਟਰ ਇਕ ਬੰਦ ਪਈ ਕੋਠੀ ਵਿਚ ਮੌਜੂਦ ਸਨ | ਪੁਲਸ ਨੇ ਛਾਪਾ ਮਾਰ ਕੇ ਦੋ ਕਾਬੂ ਕਰ ਲਏ, ਪਰ ਚਾਰ ਭੱਜ ਗਏ | ਇਨ੍ਹਾਂ ਵਿੱਚੋਂ ਤਿੰਨ ਬਾਅਦ ਵਿਚ ਫੜ ਲਏ | ਐੱਸ ਐੱਸ ਪੀ ਜਲੰਧਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਬਾਰੇ ਸ਼ੁਰੂਆਤੀ ਸੂਚਨਾ ਫਿਲੌਰ ਦੇ ਐੱਸ ਐੱਚ ਓ ਇੰਸਪੈਕਟਰ ਸੁਰਿੰਦਰ ਤੋਂ ਮਿਲੀ |
ਦਿੱਲੀ ਪੁਲਸ ਨੂੰ ਵੀ ਸੂਚਨਾ ਸੀ ਕਿ ਉਸ ਨੂੰ ਲੋੜੀਂਦੇ ਗੈਂਗਸਟਰ ਪਿੰਡ ਵਿਚ ਲੁਕੇ ਹੋਏ ਹਨ | ਸਾਂਝੇ ਛਾਪੇ ਦੌਰਾਨ ਗੈਂਗਸਟਰਾਂ ਨੇ ਤਿੰਨ ਗੋਲੀਆਂ ਚਲਾਈਆਂ ਤੇ ਪੁਲਸ ਨੇ ਵੀ ਦੋ ਗੋਲੀਆਂ ਚਲਾਈਆਂ | ਫੜੇ ਜਾਣ ਵਾਲੇ ਅੰਮਿ੍ਤਸਰ ਤੇ ਜਲੰਧਰ ਦੇ ਹਨ | ਕੋਠੀ ਐੱਨ ਆਰ ਆਈ ਦੀ ਦੱਸੀ ਜਾਂਦੀ ਹੈ, ਪਰ ਉਥੇ ਰਹਿੰਦਾ ਕੋਈ ਨਹੀਂ ਸੀ |

Related Articles

LEAVE A REPLY

Please enter your comment!
Please enter your name here

Latest Articles