ਕਾਮਰੇਡ ਰਣਧੀਰ ਗਿੱਲ ਦਾ ਦਿਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ : ਸੀ ਪੀ ਆਈ

0
313

ਚੰਡੀਗੜ੍ਹ (ਗੁਰਜੀਤ ਬਿੱਲਾ)- ਬੰਤ ਸਿੰਘ ਬਰਾੜ ਸਕੱਤਰ ਪੰਜਾਬ ਸੂਬਾ ਕੌਂਸਲ ਸੀ ਪੀ ਆਈ ਨੇ ਅਧਿਆਪਕ ਤੇ ਟਰੇਡ ਯੂਨੀਅਨ ਆਗੂ ਅਤੇ ਸਮਰਪਿਤ ਕਮਿਊਨਿਸਟ ਨੇਤਾ ਕਾਮਰੇਡ ਰਣਧੀਰ ਸਿੰਘ ਗਿੱਲ ਦੇ ਦਿਹਾਂਤ ਉਤੇ ਪਾਰਟੀ ਵੱਲੋਂ, ਸੂਬਾ ਕੌਂਸਲ ਅਤੇ ਆਪਣੇ ਵੱਲੋਂ ਗਹਿਰੇ ਸਦਮੇ ਦਾ ਇਜ਼ਹਾਰ ਕੀਤਾ ਅਤੇ ਉਹਨਾ ਦੀ ਯਾਦ ਵਿਚ ਪਾਰਟੀ ਦਫਤਰ ਉਤੇ ਲਾਲ ਝੰਡਾ ਨੀਵਾਂ ਕਰ ਦਿੱਤਾ |ਸਾਥੀ ਰਣਧੀਰ ਗਿੱਲ ਪੁਰਾਣੇ ਫਿਰੋਜ਼ਪੁਰ, ਫਰੀਦਕੋਟ, ਮੋਗਾ ਸਣੇ ਮੁਕਤਸਰ ਜ਼ਿਲੇ੍ਹ ਦੇ ਕਈ ਵਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਹੇ ਅਤੇ ਅਧਿਆਪਕ, ਮੁਲਾਜ਼ਮਾਂ ਤੇ ਟਰੇਡ ਯੂਨੀਅਨਾਂ ਦੇ ਹੱਕਾਂ ਲਈ ਸਰਗਰਮ ਘੋਲ ਕਰਦੇ ਰਹੇ | ਉਹ ਜ਼ਿਲ੍ਹਾ ਮੋਗਾ ਸੀ ਪੀ ਆਈ ਦੇ ਸਕੱਤਰ ਵੀ ਰਹੇ | ਪਾਰਟੀ ਦੀ ਸੂਬਾ ਕੌਂਸਲ ਦੇ ਲੰਮਾ ਸਮਾਂ ਮੈਂਬਰ ਰਹੇ | ਉਹ ਸੂਬਾ ਕਾਰਜਕਾਰਨੀ ਦੇ ਵੀ ਮੈਂਬਰ ਰਹੇ | ਉਹਨਾ  ਦੇ ਪੁੱਤਰ ਡਾਕਟਰ ਇੰਦਰਵੀਰ ਸਿੰਘ ਸਮੇਤ ਪੂਰਾ ਪਰਵਾਰ ਕਮਿਊਨਿਸਟ ਪ੍ਰਤੀਬੱਧ ਪਰਵਾਰ ਹੈ | ਉਹਨਾ ਦਾ ਅੰਤਮ ਸੰਸਕਾਰ 4 ਨਵੰਬਰ ਨੂੰ ਇਕ ਵਜੇ ਉਹਨਾ ਦੇ ਪਿੰਡ ਬਹੋਨਾ (ਮੋਗਾ) ਵਿਖੇ ਹੋਵੇਗਾ | ਸਾਥੀ ਬਰਾੜ ਨੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ | ‘ਸਾਡਾ ਜੁਗ’ ਦੇ ਮੁੱਖ ਸੰਪਾਦਕ ਭੁਪਿੰਦਰ ਸਾਂਬਰ ਅਤੇ ਸੰਪਾਦਕ ਗੁਰਨਾਮ ਕੰਵਰ ਨੇ ਸਾਥੀ ਰਣਧੀਰ ਗਿੱਲ ਦੇ ਦਿਹਾਂਤ ‘ਤੇ ਪਾਰਟੀ ਅਤੇ ਖਾਸ ਕਰਕੇ ਮੋਗੇ ਦੀ ਪਾਰਟੀ ਅਤੇ ਮੁਲਾਜ਼ਮ ਲਹਿਰ ਲਈ ਵੱਡਾ ਘਾਟਾ ਆਖਿਆ | ਉਹਨਾਂ ਡਾਕਟਰ ਇੰਦਰਵੀਰ ਗਿੱਲ ਅਤੇ ਮੋਗੇ ਦੀ ਪਾਰਟੀ ਨਾਲ ਦੁੱਖ ਸਾਂਝਾ ਕੀਤਾ, ਜਿਸ ਨੂੰ ਪਿਛਲੇ ਦਿਨੀਂ ਗਿਆਨੀ ਗੁਰਦੇਵ ਸਿੰਘ ਦੇ ਦੇਹਾਂਤ ਨਾਲ ਪਹਿਲਾਂ ਹੀ ਅਸਹਿ ਸੱਟ ਲੱਗ ਚੁੱਕੀ ਹੈ |

LEAVE A REPLY

Please enter your comment!
Please enter your name here