ਸ਼ਾਹਬਾਜ਼ ਤੇ ਜਿਨਪਿੰਗ ਵੱਲੋਂ ਦੋਸਤੀ ਮਜ਼ਬੂਤ ਕਰਨ ਦਾ ਪ੍ਰਣ

0
292

ਬੀਜਿੰਗ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਇਥੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਦੋਵੇਂ ਆਗੂ ਹਰ ਹਾਲ ‘ਚ ਦੋਸਤੀ ਨੂੰ ਮਜ਼ਬੂਤ ਕਰਨ ਅਤੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਕ ਗਲਿਆਰੇ ਲਈ ਸਹਿਮਤ ਹੋਏ | ਸ਼ਾਹਬਾਜ਼ ਦੋ ਦਿਨਾਂ ਦੌਰੇ ‘ਤੇ ਮੰਗਲਵਾਰ ਰਾਤ ਪੇਈਚਿੰਗ ਪਹੁੰਚੇ | ਇਸ ਸਾਲ ਅਪਰੈਲ ‘ਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਸ਼ਰੀਫ ਦੀ ਪਹਿਲੀ ਚੀਨ ਯਾਤਰਾ ਹੈ | ਹਾਲਾਂਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੀ ਨਾਲ ਸ਼ਾਹਬਾਜ਼ ਦੀ ਇਹ ਦੂਜੀ ਮੁਲਾਕਾਤ ਹੈ | ਉਹ ਪਿਛਲੇ ਮਹੀਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿਖੇ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਮੌਕੇ ਮਿਲੇ ਸਨ |

LEAVE A REPLY

Please enter your comment!
Please enter your name here