ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਵੀਰਵਾਰ ਗੁਜਰਾਤ ਅਸੰਬਲੀ ਚੋਣਾਂ ਦਾ ਐਲਾਨ ਕਰ ਦਿੱਤਾ | 182 ਸੀਟਾਂ ਵਿੱਚੋਂ 89 ਸੀਟਾਂ ‘ਤੇ 1 ਦਸੰਬਰ ਅਤੇ 93 ਸੀਟਾਂ ‘ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ | ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ | ਇਸ ਦਿਨ ਹੀ ਹਿਮਾਚਲ ਲਈ 12 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ | ਕਾਂਗਰਸ ਨੇ ਕਿਹਾ ਕਿ ਕਮਿਸ਼ਨ ਦੇਸ਼ ਦੇ ਦੱਸੇ ਕਿ ਉਸ ਨੇ ਹਿਮਾਚਲ ਅਤੇ ਗੁਜਰਾਤ ਚੋਣਾਂ ਲਈ ਵੱਖ-ਵੱਖ ਤਰੀਕਾਂ ‘ਤੇ ਚੋਣਾਂ ਕਰਾਉਣ ਦਾ ਐਲਾਨ ਕਿਉਂ ਕੀਤਾ, ਜਦੋਂ ਕਿ ਦੋਵਾਂ ਰਾਜਾਂ ‘ਚ ਵੋਟਾਂ ਦੀ ਗਿਣਤੀ ਇਕੋ ਦਿਨ ਹੋ ਰਹੀ ਹੈ |




