27.2 C
Jalandhar
Thursday, September 19, 2024
spot_img

ਭਾਰਤ ਫਾਈਨਲ ‘ਚ ਪਹੁੰਚਣ ‘ਚ ਨਾਕਾਮ

ਜਕਾਰਤਾ : ਹਾਲਾਂਕਿ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੈਚ 4-4 ਗੋਲਾਂ ਨਾਲ ਬਰਾਬਰ ਰਿਹਾ, ਪਰ ਭਾਰਤ ਏਸ਼ੀਆ ਕੱਪ ਦੇ ਫਾਈਨਲ ‘ਚ ਨਹੀਂ ਪੁੱਜ ਸਕਿਆ | ਚੰਗੀ ਗੋਲ ਔਸਤ ਕਾਰਨ ਦੱਖਣੀ ਕੋਰੀਆ ਮਲੇਸ਼ੀਆ ਨਾਲ ਫਾਈਨਲ ਹੋਵੇਗਾ | ਭਾਰਤ ਤੀਜੀ ਪੁਜ਼ੀਸ਼ਨ ਲਈ ਜਾਪਾਨ ਨਾਲ ਭਿੜੇਗਾ |
ਭਾਰਤ ਵੱਲੋਂ ਪਹਿਲਾ ਗੋਲ ਨੀਲਮ ਸੰਜੀਪ ਨੇ ਪਹਿਲੇ ਕੁਆਰਟਰ ਦੇ ਅੱਠਵੇਂ ਮਿੰਟ ਵਿਚ ਕੀਤਾ | ਇਸ ਤੋਂ ਬਾਅਦ ਦੱਖਣੀ ਕੋਰੀਆ ਨੇ ਦੋ ਗੋਲ ਠੋਕ ਦਿੱਤੇ | ਮਨਿੰਦਰ ਸਿੰਘ ਨੇ 20ਵੇਂ ਮਿੰਟ ਵਿਚ ਮੈਚ ਬਰਾਬਰੀ ‘ਤੇ ਲਿਆਂਦਾ | ਸ਼ੇਸ਼ੇ ਗੌੜਾ ਨੇ ਅਗਲੇ ਮਿੰਟ ਵਿਚ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ ਪਰ ਦੱਖਣੀ ਕੋਰੀਆ ਦੇ ਕਿਮ ਜੁੰਗਹੂ ਨੇ 27ਵੇਂ ਮਿੰਟ ਵਿਚ ਗੋਲ ਕਰਕੇ ਮੈਚ ਬਰਾਬਰੀ ‘ਤੇ ਲੈ ਆਂਦਾ | ਤੀਜੇ ਕੁਆਰਟਰ ਵਿਚ ਮਰੀਸਵਾਰੇਨ ਸ਼ਕਤੀਵੇਲ ਨੇ ਗੋਲ ਕਰਕੇ ਭਾਰਤ ਨੂੰ 4-3 ਨਾਲ ਅੱਗੇ ਕਰ ਦਿੱਤਾ ਪਰ ਜੁੰਗ ਮਨਜਾਏ ਨੇ ਗੋਲ ਕਰਕੇ ਮੈਚ ਫਿਰ ਬਰਾਬਰੀ ‘ਤੇ ਲੈ ਆਂਦਾ |

Related Articles

LEAVE A REPLY

Please enter your comment!
Please enter your name here

Latest Articles