ਹੈਦਰਾਬਾਦ : ਭਾਰਤ ਬਾਇਓਟੈੱਕ ਕੋਲ ਆਪਣੀ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਕਰੀਬ 50 ਕਰੋੜ ਖੁਰਾਕਾਂ ਹਨ, ਜੋ ਅਗਲੇ ਸਾਲ ਦੇ ਸ਼ੁਰੂ ‘ਚ ਮਿਆਦ ਪੁੱਗਣ ਕਾਰਨ ਬੇਕਾਰ ਹੋ ਜਾਣਗੀਆਂ ਤੇ ਘੱਟ ਮੰਗ ਕਾਰਨ ਕੋਈ ਖਰੀਦਦਾਰ ਵੀ ਨਹੀਂ ਹੈ | ਇਸ ਸਾਲ ਦੇ ਸ਼ੁਰੂ ‘ਚ ਭਾਰਤ ਬਾਇਓਟੈੱਕ ਨੇ ਟੀਕੇ ਦੀ ਘੱਟ ਮੰਗ ਕਾਰਨ ਦੋ-ਡੋਜ਼ ਕੋਵੈਕਸੀਨ ਦਾ ਉਤਪਾਦਨ ਬੰਦ ਕਰ ਦਿੱਤਾ ਸੀ | ਹਾਲਾਂਕਿ ਇਸ ਨੇ 2021 ਦੇ ਅੰਤ ਤੱਕ ਇੱਕ ਅਰਬ ਖੁਰਾਕਾਂ ਦਾ ਉਤਪਾਦਨ ਕੀਤਾ ਸੀ |
ਬਰਫਬਾਰੀ ਕਾਰਨ ਮੁਗਲ ਰੋਡ ਬੰਦ
ਜੰਮੂ : ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਬਦਲਵਾਂ ਰਸਤਾ ਮੁਗਲ ਰੋਡ ਐਤਵਾਰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਕਿਉਂਕਿ ਜ਼ਿਆਦਾਤਰ ਉੱਚੇ ਇਲਾਕਿਆਂ ‘ਚ ਸ਼ਨੀਵਾਰ ਰਾਤ-ਭਰ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ | ਹਾਲਾਂਕਿ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਆਮ ਵਾਂਗ ਜਾਰੀ ਰਹੀ, ਜਦਕਿ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਮੀਂਹ ਕਾਰਨ ਪ੍ਰਭਾਵਤ ਹੋਇਆ |


