16.3 C
Jalandhar
Tuesday, February 7, 2023
spot_img

ਸ਼੍ਰੋਮਣੀ ਕਮੇਟੀ ਮੈਂਬਰਾਂ ਲਈ ਬਾਦਲ-ਪ੍ਰਸਤੀ ਦੇ ਦਾਗ ਧੋਣ ਦਾ ਸੁਨਹਿਰੀ ਮੌਕਾ : ਦੁਪਾਲਪੁਰ

ਅੰਮਿ੍ਤਸਰ (ਜਸਬੀਰ ਸਿੰਘ ਪੱਟੀ)-Tਪੰਥਕ ਪਿੜ ਵਿੱਚ ਏਨਾ ਕੁੱਝ ਹੋ-ਬੀਤ ਜਾਣ ‘ਤੇ ਵੀ ਅਕਾਲੀ ਦਲ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਲਈ ‘ਬਾਦਲ-ਪ੍ਰਸਤ’ ਬਣੇ ਰਹਿਣ ਦੇ ਦਾਗ ਧੋਣ ਦਾ ਅਵਸਰ ਪੈਦਾ ਹੋ ਗਿਆ ਹੈ | ਬੀਬੀ ਜਗੀਰ ਕੌਰ ਦੁਆਰਾ ਪੈਦਾ ਕੀਤੇ ਗਏ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਕੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਨੂੰ ਹੁਣ ‘ਮਨਮੁਖ ਹੋਇ ਬੰਦੇ ਦਾ ਬੰਦਾ’ ਤੋਂ ਸੇਧ ਲੈ ਕੇ ਪੰਥ-ਪ੍ਰਸਤ ਬਣ ਜਾਣਾ ਚਾਹੀਦਾ ਹੈ |U ਇਨ੍ਹਾਂ ਸ਼ਬਦਾਂ ਰਾਹੀਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸਰਦਾਰ ਤਰਲੋਚਨ ਸਿੰਘ ਦੁਪਾਲਪੁਰ ਨੇ ਬਾਦਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਲੂਣਾ ਦਿੱਤਾ ਹੈ | ਉਹਨਾਂ ਕਿਹਾ ਕਿ ਸਿੱਖ ਸਿਆਸਤ ਵਿੱਚ ਜਦੋਂ ਦੀ ਬਾਦਲ-ਗਰਦੀ ਛਾਈ ਹੋਈ ਹੈ, ਉਦੋਂ ਤੋਂ ਹੀ ਦੇਸ਼-ਵਿਦੇਸ਼ ਵਿੱਚ ਬੈਠਾ ਹਰ ਸਿੱਖ ਇਸ ਗੱਲੋਂ ਬੇਹੱਦ ਘੋਰ ਨਿਰਾਸ਼ਾ ਵਿੱਚ ਸਾਰਾ ਕੁਝ ਵੇਖਦਾ ਆ ਰਿਹਾ ਹੈ ਕਿ ਕਿਵੇਂ ਪੰਥਕ ਫਲਸਫੇ ਦਾ ਘਾਣ ਚੁੱਪ ਵੱਟ ਕੇ ਬਰਦਾਸ਼ਤ ਕੀਤਾ ਜਾ ਰਿਹਾ ਹੈ |
ਬਰਗਾੜੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰੇ ਦੇ ਗੋਲ਼ੀ ਕਾਂਡ, ਸੌਦੇ ਸਾਧ ਨੂੰ ਮੁਆਫੀਨਾਮੇ ਦਾ ਨਾਟਕ, ਵੋਟ-ਭੁੱਖ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਘੋਰ ਦੁਰਵਰਤੋਂ ਅਤੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਅਪਰਾਧਿਕ ਗੁੰਮਸ਼ੁਦਗੀ ਵਰਗੇ ਕਾਰਿਆਂ ‘ਤੇ ਬਾਦਲ-ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਖਾਮੋਸ਼ੀ, ਇਹ ਸਾਰਾ ਕੁੱਝ ਸਿੱਖ ਹਿਰਦਿਆਂ ਵਿੱਚ ਕੰਡੇ ਵਾਂਗ ਚੁੱਭਦਾ ਆ ਰਿਹਾ ਹੈ | ਹੁਣ ਬਾਦਲਕਿਆਂ ਦਾ ਹੀ ਹਿੱਸਾ ਰਹੀ ਬੀਬੀ ਜਗੀਰ ਕੌਰ ਵੱਲੋਂ ਲਏ ਸਟੈਂਡ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਦੂਸਰੇ ਅਹੁਦੇਦਾਰਾਂ ਦੀ ਹੋ ਰਹੀ ਚੋਣ ਮੌਕੇ ਨੌਂ ਨਵੰਬਰ ਵਾਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਹ ਫੈਸਲਾ ਹੋਵੇਗਾ ਕਿ ਪੰਥ-ਪ੍ਰਸਤ ਕੌਣ-ਕੌਣ ਹਨ ਅਤੇ ਬਾਦਲ-ਪ੍ਰਸਤ ਕੌਣ-ਕੌਣ ਹਨ | ਸਮਝੋ ਇਸ ਦਿਨ ਪੰਥਕ ਫਲਸਫੇ ਦਾ ਘਾਣ ਹੁੰਦਾ ਸਹਿਣ ਕਰਦੇ ਰਹਿਣ ਵਾਲਿਆਂ ਵਾਸਤੇ ਆਪਣੇ ਮੱਥੇ ‘ਤੇ ਲੱਗੇ ਦਾਗ ਧੋਣ ਦਾ ਸਬੱਬ ਬਣਿਆ ਹੈ |
ਭਾਈ ਦੁਪਾਲਪੁਰੀ ਨੇ 2002 ਵਾਲ਼ੀ ਆਪਣੀ ਬਾਲਾਸਰ ਵਾਲ਼ੀ ਬਾਦਲਾਂ ਤੋਂ ਕੀਤੀ ਬਗਾਵਤ ਦਾ ਹਵਾਲਾ ਦਿੰਦਿਆਂ ਮੈਂਬਰ ਸਾਹਿਬਾਨ ਨੂੰ ਹੱਥ ਬੰਨ੍ਹ ਕੇ ਅਰਜੋਈ ਕੀਤੀ ਹੈ ਕਿ ਉਸ ਛੋਟੀ ਜਿਹੀ ਮਿਸਾਲ ਕਾਰਨ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵੱਲੋਂ ਹੁਣ ਤੱਕ ਅਥਾਹ ਮਾਣ-ਸਤਿਕਾਰ ਮਿਲਦਾ ਆ ਰਿਹਾ ਹੈ | ਜੇ ਹੁਣ ਬਾਦਲਦਲੀਏ ਮੈਂਬਰ ਵੀ ਨਿੱਜੀ ਮੁਫਾਦਾਂ ਨੂੰ ਤਿਲਾਂਜਲੀ ਦੇ ਕੇ ਪੰਥਪ੍ਰਸਤੀ ਵੱਲ ਕਦਮ ਪੁੱਟ ਲੈਣ ਤਾਂ ਉਹ ਪੰਥ ਦੀ ਕਚਹਿਰੀ ਵਿੱਚ ਸੁਰਖਰੂ ਹੋ ਸਕਣਗੇ, ਜਿਸ ਪੰਥਕ ਕਚਹਿਰੀ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਨਵੀਆਂ ਚੋਣਾਂ ਮੌਕੇ ਜਾਣਾ ਹੀ ਪੈਣਾ ਹੈ | ਯਾਦ ਰਹੇ ਸਿੱਖ ਵੋਟਰ ਬਾਦਲਕਿਆਂ ਨੂੰ ਵਿਧਾਨ ਸਭਾਈ ਚੋਣਾਂ ਵਾਂਗ ਨਕਾਰਨ ਅਤੇ ਦੁਰਕਾਰਨ ਲਈ ਬੜੀ ਤਾਂਘ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਉਡੀਕ ਰਹੇ ਹਨ |

Related Articles

LEAVE A REPLY

Please enter your comment!
Please enter your name here

Latest Articles