ਅਮਰਦੀਪ ਸਿੰਘ ਨੂੰ ਅੰਤਰ-ਧਰਮ ਸਮਝ ਵਧਾਉਣ ਲਈ ਪੁਰਸਕਾਰ

0
270

ਨਿਊ ਯਾਰਕ : ਸਿੰਗਾਪੁਰ ਅਧਾਰਤ ਸਿੱਖ ਖੋਜਾਰਥੀ ਅਤੇ ਦਸਤਾਵੇਜ਼ੀ ਫਿਲਮਸਾਜ਼ ਅਮਰਦੀਪ ਸਿੰਘ ਨੂੰ 2022 ਲਈ ‘ਦਿ ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ ਹੈ |
ਹੋਫਸਟ੍ਰਾ ਯੂਨੀਵਰਸਿਟੀ, ਨਿਊਯਾਰਕ ਵੱਲੋਂ ਪੁਰਸਕਾਰ ਤਹਿਤ 50,000 ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ | ਇਹ ਪੁਰਸਕਾਰ, ਜੋ ਅੰਤਰ-ਧਰਮ ਬਾਰੇ ਸਮਝ ਨੂੰ ਵਧਾਉਣ ਲਈ ਮਹੱਤਵਪੂਰਨ ਕੰਮਾਂ ਨੂੰ ਮਾਨਤਾ ਦਿੰਦਾ ਹੈ, ਹਰ ਦੋ ਸਾਲਾਂ ‘ਚ ਦਿੱਤਾ ਜਾਂਦਾ ਹੈ | ਸਾਲ 2006 ‘ਚ ਬਰੂਕਵਿਲੇ, ਨਿਊਯਾਰਕ ‘ਚ ਈਸ਼ਰ ਬਿੰਦਰਾ ਅਤੇ ਪਰਵਾਰ ਵੱਲੋਂ ਸਥਾਪਤ ਇਹ ਪੁਰਸਕਾਰ ਵੱਖ-ਵੱਖ ਧਰਮਾਂ ਦੀ ਸਮਝ ਨੂੰ ਉਤਸ਼ਾਹਤ ਕਰਨ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਹੈ | ਯੂ ਪੀ ਦੇ ਗੋਰਖਪੁਰ ‘ਚ ਜਨਮੇ ਅਮਰਦੀਪ ਸਿੰਘ ਆਪਣੀ ਪਤਨੀ ਵੀਨਿੰਦਰ ਕੌਰ ਨਾਲ ਸਿੰਗਾਪੁਰ ‘ਚ ਵਿਜ਼ੁਅਲ ਮੀਡੀਆ ਪ੍ਰੋਡਕਸ਼ਨ ਹਾਊਸ ‘ਲੌਸਟ ਹੈਰੀਟੇਜ ਪ੍ਰੋਡਕਸ਼ਨਜ਼’ ਚਲਾਉਂਦੇ ਹਨ | ਪ੍ਰੋਡਕਸ਼ਨ ਹਾਊਸ ਵਿਸਰੇ ਵਿਰਸਿਆਂ ਉੱਤੇ ਖੋਜ ਕਰਦਾ ਹੈ | ਅਮਰਦੀਪ ਸਿੰਘ ਨੇ ਪਾਕਿਸਤਾਨ ਵਿਚ ਵਿਸਰੇ ਸਿੱਖ ਵਿਰਸੇ ਬਾਰੇ ਖੋਜਾਂ ਕੀਤੀਆਂ ਹਨ |

LEAVE A REPLY

Please enter your comment!
Please enter your name here