ਅੰਮਿ੍ਤਸਰ ਦੇ ਪੁਲਸ ਕਮਿਸ਼ਨਰ ਨੂੰ ਮੁਅੱਤਲ ਕੀਤਾ ਜਾਵੇ : ਬਾਜਵਾ

0
298

ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੰਮਿ੍ਤਸਰ ਦੇ ਪੁਲਸ ਕਮਿਸ਼ਨਰ ਅਰੁਣ ਪਾਲ ਸਿੰਘ ਨੂੰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ‘ਚ ਨਾਕਾਮ ਰਹਿਣ ‘ਤੇ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ |
ਬਾਜਵਾ ਨੇ ਅੰਮਿ੍ਤਸਰ ਜ਼ਿਲ੍ਹੇ ‘ਚ ਤਾਇਨਾਤ ਆਬਕਾਰੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ | ਉਨ੍ਹਾ ਕਿਹਾ ਕਿ ਗੁੰਡਿਆਂ ਦੇ ਇਕ ਸਮੂਹ ਵੱਲੋਂ ਐਨ ਆਰ ਆਈ ਵਿਆਹ ਸਮਾਗਮ ‘ਚ ਦਾਖਲ ਹੋ ਕੇ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਦੇ ਕਹਿਣ ‘ਤੇ ਸ਼ਰਾਬ ਖੋਹਣ ਦੀ ਕੋਸ਼ਿਸ਼ ਕੀਤੀ | ਕੀ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਪ੍ਰਵਾਸੀ ਭਾਰਤੀਆਂ ਤੋਂ ਨਿਵੇਸ਼ ਆਕਰਸ਼ਤ ਕਰਨ ਦਾ ਟੀਚਾ ਪੂਰਾ ਕਰ ਸਕਦੀ ਹੈ |
ਬਾਜਵਾ ਨੇ ਕਿਹਾ ਕਿ 4 ਨਵੰਬਰ ਅੰਮਿ੍ਤਸਰ ਵਿਚ ਇੱਕ ਵਿਅਕਤੀ ਬਿਨਾਂ ਡਰ ਦੇ ਲੋਡਿਡ ਰਿਵਾਲਵਰ ਲੈ ਕੇ ਆਇਆ ਅਤੇ ਦਿਨ-ਦਿਹਾੜੇ ਕਤਲ ਕਰ ਦਿੱਤਾ | ਡੀ ਐਸ ਪੀ ਰੈਂਕ ਦੇ ਅਧਿਕਾਰੀ ਅਤੇ ਇੰਸਪੈਕਟਰ ਸਮੇਤ ਪੁਲਸਮੈਨ ਮੌਜੂਦ ਸੀ ਪਰ ਜਾਨ ਬਚਾਉਣ ਲਈ ਕੋਈ ਵੀ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆਇਆ |

LEAVE A REPLY

Please enter your comment!
Please enter your name here