ਮਾਸਕੋ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਮਾਸਕੋ ਵਿਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ-ਰੂਸ ਸੰਬੰਧ ਅਸਾਧਾਰਨ ਤੌਰ ‘ਤੇ ਮਜ਼ਬੂਤ ਸਾਬਤ ਹੋਏ ਹਨ ਤੇ ਸਮੇਂ ਦੀ ਪ੍ਰੀਖਿਆ ‘ਚ ਖਰੇ ਉਤਰੇ ਹਨ | ਉਨ੍ਹਾ ਇਹ ਵੀ ਕਿਹਾ ਕਿ ਆਰਥਕ ਸਹਿਯੋਗ ਹੋਰ ਵਧਾਉਣ ਲਈ ਹੁਣ ਦੋਵਾਂ ਦੇਸ਼ਾਂ ਨੂੰ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ |




