ਮੋਗਾ : ਬੀਤੇ ਦਿਨੀਂ ਭਾਰਤੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਆਗੂ ਕਾਮਰੇਡ ਰਣਧੀਰ ਸਿੰਘ ਗਿੱਲ ਫੌਤ (87) ਹੋ ਗਏ ਸਨ | ਅੱਜ ਪਾਰਟੀ ਅਤੇ ਪਰਵਾਰ ਵੱਲੋਂ ਉਨ੍ਹਾ ਦੀਆਂ ਯਾਦਾਂ ਤਾਜ਼ੀਆਂ ਕਰਨ ਲਈ ਸ਼ਰਧਾਂਜਲੀ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ | ਸਮਾਗਮ ਧਵਨ ਪੈਲਸ ਕੋਟਕਪੂਰਾ ਚੌਕ ਜੀ ਟੀ ਰੋਡ ਮੋਗਾ ਵਿਖੇ ਹੋਵੇਗਾ | ਪਾਰਟੀ ਆਗੂ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸਮਾਗਮ ਠੀਕ ਗਿਆਰਾਂ ਵਜੇ ਸ਼ੁਰੂ ਹੋਵੇਗਾ | ਸਮਾਗਮ ਨੂੰ ਸੰਬੋਧਨ ਕਰਨ ਲਈ ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ, ਜਗਰੂਪ ਸਿੰਘ, ਹਰਦੇਵ ਸਿੰਘ ਅਰਸ਼ੀ, ਪਿ੍ਥੀਪਾਲ ਸਿੰਘ ਮਾੜੀ ਮੇਘਾ ਸਮੇਤ ਪੰਜਾਬ ਭਰ ਤੋਂ ਵੱਖ-ਵੱਖ ਰਾਜਨੀਤਕ ਪਾਰਟੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਆਗੂ ਪਹੁੰਚ ਰਹੇ ਹਨ |





