ਸ੍ਰੀਨਗਰ : ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ ਆਈ ਟੀ) ਕੈਂਪਸ ਵਿਚ ਵਾਲੀਬਾਲ ਮੈਚ ਤੋਂ ਬਾਅਦ ਹੋਈ ਝੜਪ ਵਿਚ ਪੰਜ ਵਿਦਿਆਰਥੀ ਜ਼ਖਮੀ ਹੋ ਗਏ | ਪੁਲਸ ਨੇ ਸਥਿਤੀ ਹੁਣ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ | ਸ੍ਰੀਨਗਰ ਪੁਲਸ ਨੇ ਟਵੀਟ ਕੀਤਾ—ਐੱਨ ਆਈ ਟੀ ਸ੍ਰੀਨਗਰ ‘ਚ ਮੰਗਲਵਾਰ ਦੇਰ ਰਾਤ ਵਾਲੀਬਾਲ ਮੈਚ ਤੋਂ ਬਾਅਦ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚਾਲੇ ਝੜਪ ਹੋ ਗਈ | ਪੰਜ ਵਿਦਿਆਰਥੀ ਮਾਮੂਲੀ ਜ਼ਖਮੀ ਹੋਏ ਹਨ |
2016 ‘ਚ ਵੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਤੋਂ ਬਾਅਦ ਐੱਨ ਆਈ ਟੀ ਦੇ ਸਥਾਨਕ ਅਤੇ ਬਾਹਰਲੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਇੰਸਟੀਚਿਊਟ ਨੂੰ ਕੁਝ ਦਿਨਾਂ ਲਈ ਬੰਦ ਕਰਨਾ ਪਿਆ ਸੀ | ਉਸ ਮੈਚ ‘ਚ ਭਾਰਤ ਨੇ ਵੈੱਸਟਇੰਡੀਜ਼ ਨੂੰ ਹਰਾਇਆ ਸੀ |



