ਸ੍ਰੀ ਅਨੰਦਪੁਰ ਸਾਹਿਬ. (ਅਰਵਿੰਦਰ ਸਿੰਘ ਬਿੰਦੀ)-ਗੜ੍ਹਸ਼ੰਕਰ ਮਾਰਗ ‘ਤੇ ਸਥਿਤ ਪਿੰਡ ਗਰਾ ਘਨਾਰੂ ਤੋਂ ਅੱਗੇ ਬੱਸ ਅਤੇ ਇਨੋਵਾ ਕਾਰ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਅਜੀਤ ਸਿੰਘ (55) ਪੁੱਤਰ ਕਰਮ ਸਿੰਘ ਵਾਸੀ ਬਗਵਾਈ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਅਜੈਬ ਸਿੰਘ (56) ਵਾਸੀ ਪਿੰਡ ਦੋ ਐਕਸ, ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ, ਜਦੋਂਕਿ ਜ਼ਖਮੀ ਰਜਿੰਦਰ ਸਿੰਘ (55) ਪੁੱਤਰ ਊਧਮ ਸਿੰਘ ਵਾਸੀ ਪਿੰਡ ਦੋ ਐਕਸ ਗੰਗਾਨਗਰ, ਰਾਜਸਥਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ |




