ਭਾਜਪਾ ਨੂੰ ਸੁਕੇਸ਼ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਬਣਾ ਦੇਣਾ ਚਾਹੀਦੈ : ਕੇਜਰੀਵਾਲ

0
229

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਬਣਾ ਦੇਣਾ ਚਾਹੀਦਾ, ਕਿਉਂਕਿ ਉਹ ਭਗਵਾਂ ਦਲ ਦੀ ਹੀ ਭਾਸ਼ਾ ਬੋਲ ਰਿਹਾ ਹੈ | ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਭਾਜਪਾ ਚੰਦਰਸ਼ੇਖਰ ਨੂੰ ਇਕ ਸਟਾਰ ਪ੍ਰਚਾਰਕ ਵਜੋਂ ਆਪਣੇ ਪਾਲੇ ‘ਚ ਲਿਆਈ ਹੈ | ਕੇਜਰੀਵਾਲ ਨੇ ਕਿਹਾ, ਭਾਜਪਾ ਮੇਰੇ ‘ਲਾਈ ਡਿਟੈਕਟਰ ਟੈਸਟ’ ਦੀ ਮੰਗ ਕਰਦੀ ਹੈ ਅਤੇ ਸੁਕੇਸ਼ ਚੰਦਰਸ਼ੇਖਰ ਵੀ ਇਹੀ ਮੰਗ ਕਰਦਾ ਹੈ | ਉਹ ਇਕ ਹੀ ਭਾਸ਼ਾ ਬੋਲਦੇ ਹਨ | ਉਹ ਹੁਣ ਭਾਜਪਾ ‘ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਨਾਲ ਸਿਖਲਾਈ ਪ੍ਰਾਪਤ ਹਨ | ਕੇਜਰੀਵਾਲ ਨੇ ਕਿਹਾ, ਮੈਂ ਸੁਣਿਆ ਹੈ ਕਿ ਮੋਦੀ ਦੇ ਰੋਡ ਸ਼ੋਅ ‘ਚ ਭੀੜ ਨਹੀਂ ਜੁਟ ਰਹੀ ਹੈ | ਉਨ੍ਹਾਂ ਨੂੰ ਰੋਡ ਸ਼ੋਅ ‘ਚ ਸੁਕੇਸ਼ ਚੰਦਰਸ਼ੇਖਰ ਨੂੰ ਲਿਆਉਣਾ ਚਾਹੀਦਾ | ਉਸ ਨੇ ਲੋਕਾਂ ਨੂੰ ਕਿਵੇਂ ਧੋਖਾ ਦਿੱਤਾ, ਇਸ ਨਾਲ ਸੰਬੰਧਤ ਉਸ ਕੋਲ ਇੰਨੀਆਂ ਕਹਾਣੀਆਂ ਹਨ ਕਿ ਲੋਕ ਉਸ ਨੂੰ ਦੇਖਣ ਅਤੇ ਸੁਣਨ ਲਈ ਆਉਣਗੇ | ਅਸਲ ‘ਚ ਉਸ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ | ਚੰਦਰਸ਼ੇਖਰ ਨੇ ਕੇਜਰੀਵਾਲ ਅਤੇ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ‘ਤੇ ਭਿ੍ਸ਼ਟਾਚਾਰ ਅਤੇ ਜਬਰਨ ਵਸੂਲੀ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੇ ਉੱਪ ਰਾਜਪਾਲ ਵੀ ਕੇ ਸਕਸੈਨਾ ਨੂੰ ਕਈ ਪੱਤਰ ਲਿਖੇ ਹਨ |

LEAVE A REPLY

Please enter your comment!
Please enter your name here