ਚੇਨਈ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਸ਼ਨੀਵਾਰ ਰਿਹਾਅ ਕੀਤੇ ਛੇ ਦੋਸ਼ੀਆਂ ਵਿਚੋਂ ਇਕ ਆਰ ਪੀ ਰਵੀਚੰਦਰਨ ਨੇ ਕਿਹਾ ਕਿ ਉੱਤਰੀ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਨੂੰ ਪੀੜਤਾਂ ਵਜੋਂ ਦੇਖਣਾ ਚਾਹੀਦਾ ਹੈ, ਨਾ ਕਿ ਉਹ ਸਾਨੂੰ ਅੱਤਵਾਦੀ ਜਾਂ ਕਾਤਲ ਮੰਨਣ | ਉਨ੍ਹਾ ਕਿਹਾ ਕਿ ਸਮਾਂ ਦੱਸੇਗਾ ਕਿ ਉਹ ‘ਬੇਕਸੂਰ’ ਹਨ | ਮਦੁਰਾਏ ਕੇਂਦਰੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਰਵੀਚੰਦਰਨ ਨੇ ਕਿਹਾ—ਉੱਤਰੀ ਭਾਰਤ ਦੇ ਲੋਕਾਂ ਨੂੰ ਸਾਨੂੰ ਅੱਤਵਾਦੀਆਂ ਜਾਂ ਕਾਤਲਾਂ ਦੀ ਬਜਾਏ ਪੀੜਤ ਵਜੋਂ ਦੇਖਣਾ ਚਾਹੀਦਾ ਹੈ | ਸਮਾਂ ਤੈਅ ਕਰੇਗਾ ਕੌਣ ਅੱਤਵਾਦੀ ਹੈ ਜਾਂ ਆਜ਼ਾਦੀ ਘੁਲਾਟੀਆ |



