ਡਿਜੀਟਲ ਪਰਿਵਰਤਨ ਕੁਝ ਲੋਕਾਂ ਤੱਕ ਸੀਮਤ ਨਾ ਰਹੇ : ਮੋਦੀ

0
260

ਬਾਲੀ : ਜੀ-20 ਸਿਖਰ ਸੰਮੇਲਨ ਬੁੱਧਵਾਰ ਇਥੇ ਸਮਾਪਤ ਹੋ ਗਿਆ ਤੇ ਇੰਡੋਨੇਸ਼ੀਆ ਨੇ ਅਗਲੇ ਸਾਲ ਲਈ ਇਸ ਗਰੁੱਪ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ |
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ‘ਚ ਕਿਹਾ ਕਿ ‘ਡਿਜੀਟਲ ਪਰਿਵਰਤਨ’ ਨੂੰ ਕੁਝ ਲੋਕਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਅਤੇ ਇਸ ਤੋਂ ਵੱਧ ਤੋਂ ਵੱਧ ਲਾਭ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਜਦੋਂ ਇਸ ਦੀ ਪਹੁੰਚ ਸਾਰਿਆਂ ਤੱਕ ਹੋਵੇ | ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਭਾਰਤ ਦੇ ਤਜਰਬੇ ਨੇ ਦਿਖਾਇਆ ਹੈ ਕਿ ਜੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਵਿਆਪਕ ਤੌਰ ‘ਤੇ ਪਹੁੰਚਯੋਗ ਬਣਾਇਆ ਜਾਂਦਾ ਹੈ ਤਾਂ ਇਹ ਸਮਾਜਕ-ਆਰਥਕ ਤਬਦੀਲੀ ਲਿਆ ਸਕਦਾ ਹੈ |
‘ਲਾਲ ਫੀਤਾਸ਼ਾਹੀ ਦਾ ਟੈਗ ਲਹਿ ਗਿਆ’
ਬੇਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਕਿਹਾ ਕਿ ਭਾਰਤ ਗਰੀਬੀ ਵਿਰੁੱਧ ਜੰਗ ‘ਚ ਤਕਨੀਕ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ | ਬੇਂਗਲੁਰੂ ਟੈੱਕ ਸਮਿਟ ਲਈ ਵਰਚੁਅਲ ਉਦਘਾਟਨੀ ਭਾਸ਼ਣ ‘ਚ ਉਨ੍ਹਾ ਕਿਹਾ ਕਿ ਭਾਰਤ ਹੁਣ ਲਾਲ ਫੀਤਾਸ਼ਾਹੀ ਲਈ ਨਹੀਂ, ਸਗੋਂ ਨਿਵੇਸ਼ਕਾਂ ਲਈ ਲਾਲ ਕਾਰਪੇਟ ਵਿਛਾਉਣ ਵਾਲੇ ਵਜੋਂ ਜਾਣਿਆ ਜਾਂਦਾ ਹੈ |

LEAVE A REPLY

Please enter your comment!
Please enter your name here