ਤੇਲਤੁੰਬੜੇ ਛੁੱਟੇ ਵੀ ਤੇ ਨਹੀਂ ਵੀ!

0
223

ਮੁੰਬਈ : ਬੰਬੇ ਹਾਈ ਕੋਰਟ ਨੇ ਮਾਓਵਾਦੀ ਸੰਬੰਧਤ ਮਾਮਲੇ ਦੇ ਮੁਲਜ਼ਮ ਨਾਗਰਿਕ ਅਧਿਕਾਰ ਕਾਰਕੁੰਨ ਆਨੰਦ ਤੇਲਤੁੰਬੜੇ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਮਨਜ਼ੂਰ ਕਰ ਲਈ, ਪਰ ਰਿਹਾਈ ‘ਤੇ ਹਫਤੇ ਲਈ ਰੋਕ ਲਗਾ ਦਿੱਤੀ ਤਾਂ ਜੋ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕੇ | ਇਸ ਦਾ ਮਤਲਬ ਹੈ ਕਿ ਉਦੋਂ ਤੱਕ ਤੇਲਤੁੰਬੜੇ ਜੇਲ੍ਹ ਤੋਂ ਬਾਹਰ ਨਹੀਂ ਨਿਕਲ ਸਕਣਗੇ |
73 ਸਾਲਾ ਤੇਲਤੁੰਬੜੇ ਅਪ੍ਰੈਲ 2020 ਤੋਂ ਜੇਲਬੰਦ ਹਨ | ਉਨ੍ਹਾ ਦਲੀਲ ਦਿੱਤੀ ਸੀ ਕਿ ਉਹ ਪੁਣੇ ਵਿਚ ਐਲਗਾਰ ਪ੍ਰੀਸ਼ਦ ਦੀ ਬੈਠਕ ਵਿਚ ਸ਼ਾਮਲ ਨਹੀਂ ਸਨ ਤੇ ਨਾ ਹੀ ਉਨ੍ਹਾ ਕੋਈ ਤਕਰੀਰ ਕੀਤੀ ਸੀ | ਐੱਨ ਆਈ ਏ ਦਾ ਕਹਿਣਾ ਹੈ ਕਿ ਬੈਠਕ ਵਿਚ ਕੀਤੀਆਂ ਗਈਆਂ ਤਕਰੀਰਾਂ ਕਾਰਨ ਹਿੰਸਾ ਹੋਈ ਸੀ |

LEAVE A REPLY

Please enter your comment!
Please enter your name here