ਬਲਧਾਨਾ : ਉੱਘੇ ਅਦਾਕਾਰ ਅਮੋਲ ਪਾਲੇਕਰ ਤੇ ਉਨ੍ਹਾ ਦੀ ਪਤਨੀ, ਲੇਖਕਾ ਤੇ ਫਿਲਮਸਾਜ਼ ਸੰਧਿਆ ਗੋਖਲੇ ਐਤਵਾਰ ਇਥੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ | ਯਾਤਰਾ ਦਾ ਮਹਾਰਾਸ਼ਟਰ ਵਿਚ ਆਖਰੀ ਦਿਨ ਸੀ ਤੇ ਇਹ ਰਾਤ ਨੂੰ ਮੱਧ ਪ੍ਰਦੇਸ਼ ਵਿਚ ਦਾਖਲ ਹੋ ਗਈ | ਕਾਂਗਰਸ ਨੇ ਟਵੀਟ ਕੀਤਾ-ਦੇਸ਼ ਪ੍ਰਤੀ ਜ਼ਿੰਮੇੇਦਾਰੀ ਦਾ ਅਹਿਸਾਸ ਕਰਦਿਆਂ ਉੱਘੇ ਅਦਾਕਾਰ ਅਮੋਲ ਪਾਲੇਕਰ ਆਪਣੀ ਪਤਨੀ ਨਾਲ ਯਾਤਰਾ ਵਿਚ ਸ਼ਾਮਲ ਹੋਏ | ਦੇਸ਼ ਲਈ ਆਵਾਜ਼ ਉਠਾਉਣ ‘ਤੇ ਉਨ੍ਹਾਂ ਦਾ ਧੰਨਵਾਦ |
ਇਸ ਤੋਂ ਪਹਿਲਾਂ ਫਿਲਮੀ ਸ਼ਖਸੀਅਤਾਂ ਪੂਜਾ ਭੱਟ, ਰਿਆ ਸੇਨ, ਸੁਸ਼ਾਂਤ ਸਿੰਘ, ਮੋਨਾ ਅੰਬੇਗਾਓਾਕਰ, ਰਸ਼ਮੀ ਦੇਸਾਈ ਤੇ ਆਕਾਂਸ਼ਾਂ ਪੁਰੀ ਵੀ ਯਾਤਰਾ ਵਿਚ ਸ਼ਾਮਲ ਹੋ ਚੁੱਕੀਆਂ |



