ਰੋਹਤਕ : ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਅਸੰਬਲੀ ਹਲਕਾ ਕਿਲੋਈ ਵਿਚ ਪੈਂਦੇ ਪਿੰਡ ਚਿੜੀ ਵਿਚ ਪਿੰਡ ਵਾਸੀਆਂ ਨੇ ਸਰਪੰਚੀ ਦੀ ਚੋਣ ਨਵੀਨ ਕੁਮਾਰ ਤੋਂ 66 ਵੋਟਾਂ ਨਾਲ ਹਾਰਨ ਵਾਲੇ ਧਰਮਪਾਲ ਉਰਫ ਕਾਲਾ ਚੇਅਰਮੈਨ ਦਾ 2 ਕਰੋੜ 11 ਲੱਖ ਰੁਪਏ ਨਕਦ ਤੇ ਸਕਾਰਪਿਓ ਗੱਡੀ ਦੇ ਕੇ ਸਨਮਾਨ ਕੀਤਾ | ਕਾਲਾ ਚੇਅਰਮੈਨ ਨੇ ਕਿਹਾ ਕਿ ਉਹ 2000 ਤੋਂ 2005 ਤੱਕ ਬਲਾਕ ਸੰਮਤੀ ਲਾਖਨਮਾਜਰਾ ਦੇ ਚੇਅਰਮੈਨ ਰਹੇ | ਮਾਤਾ 2010-2015 ਵਿਚ ਸਰਪੰਚ ਰਹੀ | ਸਨਮਾਨ ਸਮਾਰੋਹ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ | ਨਵਾਂ ਸਰਪੰਚ ਜਿਹੜਾ ਵੀ ਚੰਗਾ ਕੰਮ ਕਰੇਗਾ, ਉਹ ਉਸ ਦੇ ਨਾਲ ਖੜ੍ਹਨਗੇ | ਨਰਵਾਲ ਖਾਪ ਦੇ ਕੌਮੀ ਪ੍ਰਧਾਨ ਭਲੇ ਰਾਮ ਨਰਵਾਲ ਨੇ ਕਿਹਾ ਕਿ ਪਿੰਡ ਨੇ ਨਵੀਂ ਪਰੰਪਰਾ ਪਾਈ ਹੈ | ਇਸ ਨਾਲ ਭਾਈਚਾਰਾ ਹੋਰ ਵਧੇਗਾ |



