ਮਾਨਸਾ/ਸਰਦੂਲਗੜ੍ਹ (ਆਤਮਾ ਸਿੰਘ ਪਮਾਰ)
ਸੀ ਪੀ ਆਈ (ਐੱਮ) ਦੇ ਉੱਘੇ ਆਗੂ ਐਡਵੋਕੇਟ ਬਖਸ਼ੀਸ਼ ਸਿੰਘ ਹੀਰਕੇ ਦੀ ਅੰਤਮ ਅਰਦਾਸ ਮੌਕੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਸਮਾਜਕ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਨ੍ਹਾ ਦੇ ਸਾਕ-ਸੰਬੰਧੀਆਂ, ਸਨੇਹੀਆਂ, ਰਿਸ਼ਤੇਦਾਰਾਂ ਤੇ ਆਮ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ | ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਭੂਪ ਚੰਦ ਚੰਨੋ, ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਬਾਜੇਵਾਲਾ, ਸੀ ਪੀ ਆਈ ਦੇ ਸੂਬਾਈ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਮੁਲਾਜ਼ਮ ਆਗੂ ਫਕੀਰ ਚੰਦ, ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਘੁਵੀਰ ਸਿੰਘ ਮਾਨ, ਪੇਂਡੂ ਯੂਥ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੌਜੀਆ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਬਾਰ ਐਸੋਸੀਏਸ਼ਨ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਅਭੈ ਰਾਮ ਗੋਦਾਰਾ ਨੇ ਕਿਹਾ ਕਿ ਕਾਮਰੇਡ ਹੀਰਕੇ ਨੇ ਸਹੀ ਅਰਥਾਂ ਵਿੱਚ ਸਮਾਜ ਦੀ ਸੇਵਾ ਕੀਤੀ ਤੇ ਹਮੇਸ਼ਾ ਦੱਬੇ-ਕੁਚਲੇ ਲੋਕਾ ਦੀ ਆਵਾਜ਼ ਬੁਲੰਦ ਕਰਦੇ ਰਹੇ | ਆਗੂਆਂ ਕਿਹਾ ਕਿ ਕਾਮਰੇਡ ਬਖਸ਼ੀਸ਼ ਸਿੰਘ ਹੀਰਕੇ ਦੇ ਤੁਰ ਜਾਣ ਨਾਲ ਉਨ੍ਹਾ ਦੇ ਪਰਵਾਰ ਦੇ ਨਾਲ-ਨਾਲ ਸਾਡੇ ਸਮਾਜ ਅਤੇ ਪਾਰਟੀ ਨੂੰ ਵੀ ਵੱਡਾ ਘਾਟਾ ਪਿਆ ਹੈ, ਸਾਡੇ ਸਮਾਜ ਨੇ ਇੱਕ ਚੇਤੰਨ, ਸੁਹਿਰਦ ਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦਾ ਧਾਰਨੀ ਆਗੂ ਖੋਹ ਲਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਹੀਰਕੇ, ਲਖਵਿੰਦਰ ਸਿੰਘ ਸੰਧੂ ਸਰਪੰਚ, ਕੁਲਵੰਤ ਸਿੰਘ ਸੰਘਾ ਚੇਅਰਮੈਨ ਮਾਰਕੀਟ ਕਮੇਟੀ, ਕਾਂਗਰਸੀ ਆਗੂ ਸੁਖਦਰਸ਼ਨ ਸਿੰਘ ਖਾਰਾ, ਅਮਰੀਕ ਸਿੰਘ ਝੁਨੀਰ, ਜਸਵੰਤ ਸਿੰਘ ਪੂੰਨੀਆਂ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਮਨਜੀਤ ਸਿੰਘ ਭੱਟੀ, ਜੱਗਾ ਸਿੰਘ ਅਲੀਸੇਰ, ਗੁਰਪਿਆਰ ਸਿੰਘ ਫੱਤਾ, ਤੇਜਾ ਸਿੰਘ ਹੀਰਕੇ, ਬਲਵਿੰਦਰ ਸਿੰਘ ਕੋਟ ਧਰਮੂ, ਜੁਗਰਾਜ ਸਿੰਘ ਹੀਰਕੇ, ਜਸਵੰਤ ਸਿੰਘ ਬੀਰੋਕੇ ਤੇ ਨਛੱਤਰ ਸਿੰਘ ਢੈਪਈ ਆਦਿ ਹਾਜ਼ਰ ਸਨ |