11.2 C
Jalandhar
Wednesday, December 7, 2022
spot_img

ਅਸੀਂ ਜਪਾਨੀ ਹਾਂ, ਆਪਣੇ ਪਿੱਛੇ ਕੂੜਾ ਨਹੀਂ ਛੱਡਦੇ

ਦੋਹਾ : ਕਤਰ ‘ਚ ਹੋ ਰਹੇ ਫੀਫਾ ਵਿਸ਼ਵ ਕੱਪ 2022 ਦਾ ਰੋਮਾਂਚ ਸਿਖਰ ‘ਤੇ ਹੈ | ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਕਤਰ ਅਤੇ ਇਕਵਾਡੋਰ ਵਿਚਾਲੇ ਖੇਡਿਆ ਗਿਆ | ਹਾਲਾਂਕਿ ਇਸ ਮੈਚ ‘ਚ ਕਤਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਵਿਸ਼ਵ ਕੱਪ ‘ਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਮੇਜ਼ਬਾਨ ਦੇਸ਼ ਆਪਣੇ ਓਪਨਿੰਗ ਮੈਚ ‘ਚ ਹਾਰ ਗਿਆ, ਪਰ ਇਸ ਮੈਚ ਤੋਂ ਬਾਅਦ ਕੁਝ ਅਨੋਖਾ ਦੇਖਣ ਨੂੰ ਮਿਲਿਆ, ਜਦ ਜਪਾਨੀ ਫੁੱਟਬਾਲ ਪ੍ਰੇਮੀ ਕਤਰ ਅਤੇ ਇਕਵਾਡੋਰ ਮੁਕਾਬਲੇ ਨੂੰ ਦੇਖਣ ਨੂੰ ਪਹੁੰਚੇ ਅਤੇ ਮੈਚ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਜੋ ਕੀਤਾ, ਉਹ ਦਿਲ ਜਿੱਤਣ ਵਾਲਾ ਸੀ | ਮੈਚ ਤੋਂ ਬਾਅਦ ਜਪਾਨੀ ਫੁੱਟਬਾਲ ਪ੍ਰੇਮੀਆਂ ਨੇ ਸਟੇਡੀਅਮ ਦੀ ਸਫਾਈ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ | ਜਦ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੀ ਟੀਮ ਇੱਥੇ ਨਹੀਂ ਹੈ, ਪਰ ਇੱਥੇ ਜੋ ਵੀ ਟੀਮ ਖੇਡ ਰਹੀ ਹੈ, ਸਾਨੂੰ ਉਸ ਦਾ ਅਤੇ ਉਨ੍ਹਾ ਦੇ ਝੰਡਿਆਂ ਦਾ ਸਨਮਾਨ ਕਰਨਾ ਚਾਹੀਦਾ | ਜਦ ਉਨ੍ਹਾ ਤੋਂ ਇਸ ਸਫਾਈ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ—ਅਸੀਂ ਜਪਾਨੀ ਹਾਂ ਅਤੇ ਅਸੀਂ ਆਪਣੇ ਪਿੱਛੇ ਕੂੜਾ-ਕੜਕਟ ਨਹੀਂ ਛੱਡਦੇ, ਅਸੀਂ ਹਰ ਜਗ੍ਹਾ ਦਾ ਸਨਮਾਨ ਕਰਦੇ ਹਾਂ | ਸਟੇਡੀਅਮ ‘ਚ ਇੱਕ-ਦੋ ਲੋਕ ਨਹੀਂ, ਸਗੋਂ ਬਹੁਤ ਸਾਰੇ ਜਪਾਨੀ ਇਸ ਤਰ੍ਹਾਂ ਕਰਦੇ ਨਜ਼ਰ ਆਏ |
ਇਸ ਤੋਂ ਪਹਿਲਾਂ ਵੀ ਸਾਲ 2018 ਦੇ ਵਿਸ਼ਵ ਕੱਪ ਦੌਰਾਨ ਰੂਸ ‘ਚ ਜਪਾਨੀ ਸਟੇਡੀਅਮ ਦੀ ਸਫਾਈ ਕਰਦੇ ਹੋਏ ਦੇਖੇ ਗਏ ਸਨ | ਰੂਸ ‘ਚ ਹੋਏ ਵਿਸ਼ਵ ਕੱਪ ‘ਚ ਬੈਲਜੀਅਮ ਨਾਲ ਮੁਕਾਬਲੇ ‘ਚ 3-2 ਦੀ ਹਾਰ ਦੇ ਬਾਵਜੂਦ ਜਾਪਾਨ ਫੁੱਟਬਾਲ ਟੀਮ ਦੇ ਸਮਰਥਕ ਉਥੇ ਕੂੜਾ ਚੁੱਕਦੇ ਦੇਖੇ ਗਏ ਸਨ |

Related Articles

LEAVE A REPLY

Please enter your comment!
Please enter your name here

Latest Articles