14.9 C
Jalandhar
Monday, March 4, 2024
spot_img

ਅਨਵਰ ਇਬਰਾਹਿਮ ਬਣੇ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ

ਕੁਆਲਾਲੰਪੁਰ : ਅਨਵਰ ਇਬਰਾਹਿਮ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਵੀਰਵਾਰ ਸਹੁੰ ਚੁੱਕੀ | ਮਲੇਸ਼ੀਆ ‘ਚ 19 ਨਵੰਬਰ ਨੂੰ ਚੋਣਾਂ ਤੋਂ ਬਾਅਦ ਵਿਰੋਧ ਚੱਲ ਰਿਹਾ ਸੀ | ਇਸ ਦੌਰਾਨ ਕਿੰਗ ਸੁਲਤਾਨ ਅਬਦੁੱਲਾ ਨੇ ਅਨਵਰ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ | 2018 ਤੋਂ ਲੈ ਕੇ ਹੁਣ ਤੱਕ ਮਲੇਸ਼ੀਆ ‘ਚ ਤਿੰਨ ਵਾਰ ਚੋਣਾਂ ਹੋ ਚੁੱਕੀਆਂ | ਅਨਵਰ ਇਬਰਾਹਿਮ ਸਾਲ 1990 ‘ਚ ਉਪ ਪ੍ਰਧਾਨ ਮੰਤਰੀ ਸਨ ਅਤੇ 2018 ‘ਚ ਉਹ ਪ੍ਰਧਾਨ ਮੰਤਰੀ ਬਣਨ ਤੋਂ ਰਹਿ ਗਏ ਸਨ | ਮਲੇਸ਼ੀਆ ਦੇ ਕਿੰਗ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਕੋਲ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਨ ਦੀ ਪਾਵਰ ਹੁੰਦੀ ਹੈ | ਇਸ ਲਈ ਸਾਰੇ ਦਲਾਂ ਨੂੰ ਉਨ੍ਹਾ ਸਾਹਮਣੇ ਬਹੁਮਤ ਸਾਬਤ ਕਰਨਾ ਹੁੰਦਾ ਹੈ |
ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਭਿ੍ਸ਼ਟਾਚਾਰ ਦੇ ਦੋਸ਼ਾਂ ‘ਚ ਲਗਭਗ ਇੱਕ ਦਹਾਕੇ ਤੱਕ ਜੇਲ੍ਹ ‘ਚ ਰਹੇ ਸਨ | ਹਾਲਾਂਕਿ ਉਨ੍ਹਾ ‘ਤੇ ਲੱਗੇ ਦੋਸ਼ਾਂ ਨੂੰ ਉਹਨਾ ਦੇ ਸਮਰਥਕ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਰਹੇ |

Related Articles

LEAVE A REPLY

Please enter your comment!
Please enter your name here

Latest Articles