14.9 C
Jalandhar
Monday, March 4, 2024
spot_img

ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾਇਆ

ਦੋਹਾ : ਫੀਫਾ ਵਿਸ਼ਵ ਕੱਪ ‘ਚ ਆਪਣੇ ਪਹਿਲੇ ਮੈਚ ‘ਚ ਸਵਿਟਜ਼ਰਲੈਂਡ ਨੇ ਕੈਮਰੂਨ ਨੂੰ 1-0 ਨਾਲ ਹਰਾ ਦਿੱਤਾ | ਇਸ ਮੈਚ ਦਾ ਇੱਕੋ ਗੋਲ ਐਂਬੋਲੋ ਨੇ ਕੀਤਾ | ਉਨ੍ਹਾ ਮੈਚ ਦੇ 48ਵੇਂ ਮਿੰਟ ‘ਚ ਸ਼ਕੀਰੀ ਦੇ ਸ਼ਾਨਦਾਰ ਪਾਸ ‘ਤੇ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ | ਇਸ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਸਵਿਟਰਜ਼ਲੈਂਡ ਦੀ ਟੀਮ ਨੂੰ ਪਹਿਲੀ ਪਸੰਦ ਮੰਨਿਆ ਜਾ ਰਿਹਾ ਸੀ, ਪਰ ਪਹਿਲੇ ਹਾਫ਼ ‘ਚ ਕੈਮਰੂਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ | ਦੋਵਾਂ ਟੀਮਾਂ ਵਿਚਾਲੇ ਸਖ਼ਤ ਟੱਕਰ ਰਹੀ | ਹਾਲਾਂਕਿ ਕੋਈ ਵੀ ਟੀਮ ਪਹਿਲੇ ਅੱਧ ‘ਚ ਗੋਲ ਨਹੀਂ ਕਰ ਸਕੀ | ਦੂਜਾ ਹਾਫ਼ ਸ਼ੁਰੂ ਹੁੰਦੇ ਹੀ ਸਵਿਟਜ਼ਰਲੈਂਡ ਨੇ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਲੈ ਲਈ | ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ, ਪਰ ਕਿਸੇ ਨੂੰ ਸਫ਼ਲਤਾ ਨਹੀਂ ਮਿਲੀ |

Related Articles

LEAVE A REPLY

Please enter your comment!
Please enter your name here

Latest Articles