ਇਸਰੋ ਨੇ ਇੱਕ ਸਾਥ ਲਾਂਚ ਕੀਤੇ 9 ਸੈਟੇਲਾਈਟ

0
237

ਸ੍ਰੀਹਰੀਕੋਟਾ : ਇਸਰੋ ਨੇ ਸ਼ਨੀਵਾਰ ਸਵੇਰੇ ਸ੍ਰੀਹਰੀਕੋਟ ਦੇ ਸਤੀਸ਼ ਧਵਨ ਸਪੇਸ ਸਟੈਂਰ ਦੇ ਲਾਂਚ ਪੈਡ ਵਨ ਓਸ਼ਨਸੈਟ-3 ਸੈਟੇਲਾਈਟ ਲਾਂਚ ਕੀਤੀ | ਲਾਂਚਿੰਗ ਪੀ ਐੱਸ ਐੱਲ ਵੀ-ਐਕਸ ਐੱਲ ਰਾਕੇਟ ਨਾਲ ਕੀਤੀ ਗਈ | ਇਸ ਦੇ ਨਾਲ ਭੂਟਾਨ ਲਈ ਖਾਸ ਰਿਮੋਟ ਸੈਂਸਿੰਗ ਸੈਟੇਲਾਈਟ ਸਮੇਤ ਅੱਠ ਨੈਨੋ ਸੈਟੇਲਾਈਟ ਵੀ ਲਾਂਚ ਕੀਤੇ ਗਏ | ਭੂਟਾਨਸੈਟ ਮਤਲਬ ਇੰਡੀਆ-ਭੂਟਾਨ ਦਾ ਜੁਆਇੰਟ ਸੈਟੇਲਾਈਟ ਹੈ, ਜੋ ਇੱਕ ਟੈਕਨਾਲੋਜੀ ਡਿਮਾਂਸਟ੍ਰੇਟਰ ਹੈ | ਇਹ ਇੱਕ ਨੈਨੋ ਸੈਟੇਲਾਈਟ ਹੈ | ਭਾਰਤ ਨੇ ਇਸ ਲਈ ਭੂਟਾਨ ਨੂੰ ਟੈਕਨਾਲੋਜੀ ਟਰਾਂਸਫਰ ਕੀਤੀ ਹੈ | ਭੂਟਾਨਸੈਟ ‘ਚ ਰਿਮੋਟ ਸੈਂਸਿੰਗ ਕੈਮਰਾ ਲੱਗੇ ਹਨ | ਇਹ ਸੈਟੇਲਾਈਟ ਜ਼ਮੀਨ ਦੀ ਜਾਣਕਾਰੀ ਦੇਵੇਗਾ |
ਰੇਲਵੇ ਟਰੈਕ ਬਣਾਉਣ, ਪੁਲ ਬਣਾਉਣ ਵਰਗੇ ਵਿਕਾਸ ਸੰਬੰਧੀ ਕੰਮਾਂ ‘ਚ ਮਦਦ ਕਰੇਗਾ | ਡਾਟਾ ਰਿਸਪੈਸ਼ਨ ਭੂਟਾਨ ‘ਚ ਭਾਰਤ ਦੇ ਸਹਿਯੋਗ ਨਾਲ ਬਣਾਏ ਸੈਂਟਰ ‘ਚ ਹੋਵੇਗਾ, ਪਰ ਉਸ ਤੋਂ ਪਹਿਲਾਂ ਉਸ ਨੂੰ ਇਸਰੋ ਹਾਸਲ ਕਰਕੇ ਉਨ੍ਹਾ ਨੂੰ ਦੇਵੇਗਾ | ਭੂਟਾਨ ‘ਚ ਭਾਰਤ ਗਰਾਊਾਟ ਸਟੇਸ਼ਨ ਵੀ ਡਿਵੈਲਪਮੈਂਟ ਕਰ ਰਿਹਾ ਹੈ |

LEAVE A REPLY

Please enter your comment!
Please enter your name here