12.6 C
Jalandhar
Friday, December 27, 2024
spot_img

ਲਾਕਡਾਊਨ ਖਿਲਾਫ ਚੀਨ ‘ਚ ਰੋਹ

ਬੀਜਿੰਗ : ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ‘ਚ ਲੱਗੀ ਭਿਆਨਕ ਅੱਗ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਨੇ ਸਨਿੱਚਰਵਾਰ ਰਾਤ ਕੋਵਿਡ-19 ਪਾਬੰਦੀਆਂ ਖਿਲਾਫ ਕਈ ਸ਼ਹਿਰਾਂ ‘ਚ ਪ੍ਰਦਰਸ਼ਨ ਕੀਤਾ | ਪੁਲਸ ਨੇ ਅੱਧੀ ਰਾਤ ਨੂੰ ਮੱਧ ਉਰਮਕੀ ਰੋਡ ‘ਤੇ 300 ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਮਿਰਚ ਸਪਰੇਅ ਦੀ ਵਰਤੋਂ ਕੀਤੀ |
ਸ਼ਿਨਜਿਆਂਗ ਦੀ ਰਾਜਧਾਨੀ ਉਰਮਕੀ ਦੇ ਅਪਾਰਟਮੈਂਟ ‘ਚ ਅੱਗ ਕਾਰਨ 10 ਵਿਅਕਤੀਆਂ ਦੀ ਮੌਤ ਤੋਂ ਬਾਅਦ ਗੁੱਸੇ ‘ਚ ਲੋਕ ਸੜਕਾਂ ‘ਤੇ ਉਤਰ ਆਏ | ਉਰਮਕੀ ਸ਼ਹਿਰ ‘ਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਲਾਕਡਾਊਨ ਵਿਰੁੱਧ ਦੇਰ ਰਾਤ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਅਧਿਕਾਰੀਆਂ ਨੂੰ ਪਾਬੰਦੀਆਂ ਹਟਾਉਣ ਲਈ ਮਜਬੂਰ ਕੀਤਾ ਗਿਆ | ਕਈਆਂ ਦਾ ਦੋਸ਼ ਹੈ ਕਿ ਕੋਰੋਨਾ ਵਾਇਰਸ ਨਾਲ ਸੰਬੰਧਤ ਪਾਬੰਦੀਆਂ ਕਾਰਨ ਲਗਾਈਆਂ ਗਈਆਂ ਰੁਕਾਵਟਾਂ ਕਾਰਨ ਅੱਗ ਬੁਝਾਉਣ ਲਈ ਦਸਤੇ ਸਮੇਂ ਸਿਰ ਨਹੀਂ ਪੁੱਜੇ |

Related Articles

LEAVE A REPLY

Please enter your comment!
Please enter your name here

Latest Articles