ਸੋਨੀਆ ਨੂੰ ਕੋਰੋਨਾ

0
296

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (75) ਨੂੰ ਕੋਰੋਨਾ ਹੋ ਗਿਆ ਹੈ ਤੇ ਉਨ੍ਹਾ ਨੂੰ ਹਲਕਾ ਬੁਖਾਰ ਹੈ | ਧੀ ਪਿ੍ਅੰਕਾ ਗਾਂਧੀ ਲਖਨਊ ਦਾ ਦੋ ਦਿਨਾ ਦੌਰਾ ਵਿਚਾਲੇ ਛੱਡ ਕੇ ਬੁੱਧਵਾਰ ਰਾਤ ਦਿੱਲੀ ਲਈ ਰਵਾਨਾ ਹੋ ਗਈ ਸੀ ਤੇ ਉਸ ਵੇਲੇ ਕਿਸੇ ਨੂੰ ਨਹੀਂ ਸੀ ਦੱਸਿਆ ਗਿਆ ਕਿ ਉਨ੍ਹਾ ਨੇ ਦੌਰਾ ਵਿਚਾਲੇ ਕਿਉਂ ਛੱਡਿਆ | ਸੋਨੀਆ ਨੂੰ ਨੈਸ਼ਨਲ ਹੇਰਾਲਡ ਮਨੀ ਲਾਂਡਰਿੰਗ ਕੇਸ ਵਿਚ ਈ ਡੀ 8 ਜੂਨ ਨੂੰ ਪੁੱਛ-ਪੜਤਾਲ ਲਈ ਸੱਦਿਆ ਹੋਇਆ ਹੈ | ਪਤਾ ਨਹੀਂ ਕਿ ਸੋਨੀਆ ਈ ਡੀ ਦੇ ਜਵਾਬ ਕਿਵੇਂ ਦੇਣਗੇ, ਕਿਉਂਕਿ ਸਰਕਾਰ ਦਾ ਨਿਯਮ ਹੈ ਕਿ ਕੋਰੋਨਾ ਦਾ ਮਰੀਜ਼ 7 ਦਿਨ ਇਕਾਂਤਵਾਸ ਵਿਚ ਰਹੇਗਾ |

LEAVE A REPLY

Please enter your comment!
Please enter your name here