ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ 2 ਗਿ੍ਫਤਾਰ

0
290

ਲੁਧਿਆਣਾ (ਐਮ ਐਸ ਭਾਟੀਆ, ਰੈਕਟਰ ਕਥੂਰੀਆ)-ਸੇਖੇਵਾਲ ਰੋਡ ਨੇੜੇ ਬਾਜਵਾ ਨਗਰ ਪੁਲੀ ‘ਤੇ ਮਨੀ ਐਕਸਚੇਂਜਰ ਤੋਂ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਇੱਕ ਲੱਖ ਰੁਪਏ ਅਤੇ ਵਾਰਦਾਤ ‘ਚ ਵਰਤੇ ਹਥਿਆਰ, ਵਾਹਨ ਬਰਾਮਦ ਕਰ ਲਏ ਹਨ | ਵਾਰਦਾਤ ਨੂੰ 7 ਮੁਲਜ਼ਮਾਂ ਨੇ ਅੰਜਾਮ ਦਿੱਤਾ ਸੀ, ਜਿਨ੍ਹਾਂ ਚੋਂ 2 ਕਾਬੂ ਕਰ ਲਏ ਹਨ ਜਦੋਂ ਕਿ 5 ਦੀ ਗਿ੍ਫਤਾਰੀ ਹਾਲੇ ਬਾਕੀ ਹੈ | ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪਿ੍ਤਪਾਲ ਸਿੰਘ ਉਰਫ ਪਿ੍ੰਸ ਕੁਝ ਸਾਲ ਪਹਿਲਾਂ ਆਪਣਾ ਵੈੱਬ ਚੈਨਲ ਚਲਾਉਂਦਾ ਸੀ ਤੇ ਮੁਕੇਸ਼ ਕੁਮਾਰ ਮਾਸਟਰ ਮਾਈਾਡ ਸੀ | ਉਹ ਕਿਸੇ ਜਿੰਮ ਵਿੱਚ ਕੰਮ ਕਰਦਾ ਸੀ ਤੇ ਜਲਦ ਅਮੀਰ ਹੋਣ ਦੇ ਲਾਲਚ ਕਰਕੇ ਇਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ | ਵਾਰਦਾਤ ਦੀ ਮੁਕੇਸ਼ ਨੇ ਰੇਕੀ ਕੀਤੀ ਸੀ | ਉਨ੍ਹਾਂ ਨੂੰ ਉਮੀਦ ਸੀ ਕਿ ਮਨੀ ਐਕਸਚੇਂਜਰ ਦੇ ਕੋਲ 5 ਤੋਂ 10 ਲੱਖ ਰੁਪਿਆ ਹੋਵੇਗਾ ਪਰ ਜਦੋਂ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ 2 ਲੱਖ ਰੁਪਏ ਹੀ ਮਿਲੇ ਅਤੇ ਜਦੋਂ ਉਹ ਇਨ੍ਹਾਂ ਪੈਸਿਆਂ ਨੂੰ ਵੰਡਣ ਲੱਗੇ ਤਾਂ ਬੈਗ ਵਿਚੋਂ ਮੋਬਾਇਲ ਵੀ ਨਿਕਲਿਆ, ਜਿਸ ਨੂੰ ਟ੍ਰੇਸ ਕਰਕੇ ਪੁਲਸ ਨੇ ਇਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ |

LEAVE A REPLY

Please enter your comment!
Please enter your name here