ਡਰੋਨ ਤੇ ਸਾਢੇ ਪੰਜ ਕਿਲੋ ਹੈਰੋਇਨ ਬਰਾਮਦ

0
264

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)-ਪੰਜਾਬ ਪੁਲਸ ਨੇ 5 ਕਿੱਲੋ 600 ਗ੍ਰਾਮ ਹੈਰੋਇਨ ਦੇ 5 ਪੈਕੇਟ ਤਰਨ ਤਾਰਨ ਦੇ ਖੇਮਕਰਨ ਸਰਹੱਦੀ ਖੇਤਰ ‘ਚੋਂ ਤਲਾਸ਼ੀ ਮੁਹਿੰਮ ਦੌਰਾਨ ਇਕ ਹੈਕਸਾਕਾਪਟਰ ਡਰੋਨ ਸਮੇਤ 5 ਕਿੱਲੋ 600 ਗ੍ਰਾਮ ਹੈਰੋਇਨ ਦੇ 5 ਪੈਕੇਟ ਬ੍ਰਾਮਦ ਕੀਤੇ ਹਨ | ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਗਈ ਹੈ | ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਆਵਾਜਾਈ ਨੂੰ ਦੇਖਦੇ ਹੋਏ ਤਰਨ ਤਾਰਨ ਜ਼ਿਲ੍ਹੇ ਦੀਆਂ ਪੁਲਸ ਟੀਮਾਂ ਨੇ ਤੁਰੰਤ ਬੀ ਐੱਸ ਐੱਫ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕੀਤੀ | ਸਰਹੱਦ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ‘ਤੇ ਇੱਕ ਨੀਲੇ ਅਤੇ ਕਾਲੇ ਰੰਗ ਦਾ ਹੈਕਸਾਕਾਪਟਰ ਡਰੋਨ (ਮਾਡਲ – 616) ਸਮੇਤ 5 ਕਿਲੋ 600 ਗ੍ਰਾਮ ਹੈਰੋਇਨ ਦੇ ਵਾਹੀਯੋਗ ਜ਼ਮੀਨ ਵਿੱਚ ਮਿਲੇ | ਤਰਨ ਤਾਰਨ ਪੁਲਸ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤਾ ਗਿਆ ਇਹ ਤੀਜਾ ਅਜਿਹਾ ਡਰੋਨ ਹੈ |
ਥਾਣਾ ਖੇਮਕਰਨ ਵਿਖੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ 21-ਸੀ, 23, 27-ਏ ਅਤੇ 29 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਮੁਕੱਦਮਾ ਨੰਬਰ 79 ਮਿਤੀ 02.12.2022 ਦਰਜ ਕੀਤਾ ਗਿਆ ਹੈ |

LEAVE A REPLY

Please enter your comment!
Please enter your name here