ਹੁਣ ਬਰਾੜ ਦੀ ਵਾਰੀ

0
296

ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬਾਗੀ ਜਗਮੀਤ ਬਰਾੜ ਨੂੰ 6 ਦਸੰਬਰ ਨੂੰ ਤਲਬ ਕੀਤਾ ਹੈ | ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਮਲੂਕਾ ਨੇ ਬਰਾੜ ਨੂੰ ਜਾਰੀ ਨੋਟਿਸ ‘ਚ ਕਿਹਾ ਹੈ ਕਿ ਕਮੇਟੀ ਉਨ੍ਹਾ ਨੂੰ ਪਹਿਲਾਂ ਭੇਜੇ ਗਏ ਨੋਟਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ | ਮਲੂਕਾ ਨੇ ਕਿਹਾ ਕਿ ਨੋਟਿਸ ਦੇ ਬਾਵਜੂਦ ਬਰਾੜ ਨੇ ਪਾਰਟੀ ਵਿਰੋਧੀ ਸਰਗਰਮੀਆਂ ਜਾਰੀ ਰੱਖੀਆਂ | ਉਨ੍ਹਾ ਕਿਹਾ ਕਿ ਅਖੌਤੀ ਏਕਤਾ ਪੈਨਲ ਬਰਾੜ ਦੀ ਨਿੱਜੀ ਘਾੜਤ ਹੈ | ਮੰਨਿਆ ਜਾ ਰਿਹਾ ਹੈ ਕਿ ਬਗਾਵਤ ਕਰਨ ‘ਤੇ ਬੀਬੀ ਜਗੀਰ ਕੌਰ ਵਾਂਗ ਬਰਾੜ ਨੂੰ ਵੀ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਜਾਵੇਗਾ |
ਇਸੇ ਦੌਰਾਨ ਬਰਾੜ ਨੂੰ ਉਦੋਂ ਧੱਕਾ ਲੱਗਾ, ਜਦੋਂ ਉਨ੍ਹਾ ਵੱਲੋਂ ਪੈਨਲ ਵਿਚ ਸ਼ਾਮਲ ਕੀਤੇ ਗਏ ਦੋ ਆਗੂਆਂ ਨੇ ਦੂਰੀ ਬਣਾ ਲਈ | ਅਰਵਿੰਦਰ ਪਾਲ ਸਿੰਘ ਪੱਖੋਕੇ ਤੇ ਰਵੀਕਿਰਨ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦੀ ਵਫਾਦਾਰੀ ਸੁਖਬੀਰ ਬਾਦਲ ਨਾਲ ਹੈ |

LEAVE A REPLY

Please enter your comment!
Please enter your name here