ਚੋਣ ਨਤੀਜਿਆਂ ਤੋਂ ਬਾਅਦ ਬੱਕਰਿਆਂ ਦੀ ਸ਼ਾਮਤ

0
278

ਸ਼ਿਮਲਾ : ਪਹਾੜੀ ਇਲਾਕਿਆਂ ‘ਚ ਖਾਸ ਕਰਕੇ ਠੰਢੇ ਇਲਾਕਿਆਂ ‘ਚ ਸਰਦੀਆਂ ‘ਚ ਮੀਟ ਦੀ ਦਾਅਵਤ ਆਮ ਗੱਲ ਹੈ | ਸਰਦੀਆਂ ‘ਚ ਕਈ ਖੇਤਰਾਂ ‘ਚ ਲੋਕ ਖਾਸ ਮਹਿਮਾਨ ਨੂੰ ਮੀਟ ਪ੍ਰੋਸਦੇ ਹਨ, ਪਰ ਇਸ ਵਾਰ 8 ਦਸੰਬਰ ਕੁਝ ਖਾਸ ਰਹਿਣ ਵਾਲਾ ਹੈ | ਇਸ ਦਿਨ ਸੂਬੇ ‘ਚ ਪੰਜ ਸਾਲ ਲਈ ਨਵੀਂ ਸਰਕਾਰ ਬਣਨ ਦਾ ਰਸਤਾ ਸਾਫ਼ ਹੋ ਜਾਵੇਗਾ | ਇਸ ਵਾਰ ਸੂਬੇ ‘ਚ ਚੋਣ ਨਤੀਜੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਮੀਟ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ ਹੈ | ਠੰਢੇ ਇਲਾਕੇ ਸ਼ਿਮਲਾ, ਸਿਰਮੌਰ, ਕੁੱਲੂ, ਕਨੌਰ, ਲਾਹੌਲ ਸਪਿਤੀ ਅਤੇ ਚੰਬਾ ‘ਚ ਬੱਕਰਿਆਂ ਲਈ ਅਗਾਊਾ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ | ਦਾਅਵਤਾਂ ‘ਚ ਬੱਕਰੇ ਦਾ ਮੀਟ ਪਰੋਸਣ ਦੀ ਪ੍ਰੰਪਰਾ ਹੈ, ਇਸ ਲਈ ਨੇਤਾ ਹੁਣ ਤੋਂ ਹੀ ਮੀਟ ਦਾ ਪ੍ਰਬੰਧ ਕਰਨ ਲੱਗ ਪਏ ਹਨ | ਜ਼ਿਆਦਾਤਰ ਸਥਾਨਾਂ ‘ਤੇ ਬੱਕਰਿਆਂ ਦਾ ਇੰਤਜ਼ਾਮ ਚੋਣਾਂ ਜਿੱਤਣ ਵਾਲਾ ਨੇਤਾ ਨਹੀਂ, ਬਲਕਿ ਉਸ ਦੇ ਸਮਰਥਨ ਕਰਦੇ ਹਨ | ਬੱਕਰੀਆਂ ਪਾਲਣ ਵਾਲਿਆਂ ਦਾ ਕਹਿਣਾ ਹੈ ਕਿ 100 ਬੱਕਰਿਆਂ ਦੀ ਅਡਵਾਂਸ ਬੁਕਿੰਗ ਮਿਲੀ ਹੈ | ਖੇਤਰ ਦੇ ਹੋਰ ਵੀ ਬਹੁਤ ਸਾਰੇ ਚਰਵਾਹਿਆਂ ਨੂੰ ਇਸ ਤਰ੍ਹਾਂ ਦੇ ਆਰਡਰ ਮਿਲੇ ਹਨ | ਇਹ ਤਾਂ ਤੈਅ ਹੈ ਕਿ ਮੀਟ ਬਣੇਗਾ ਤੇ ਬੱਕਰਿਆਂ ਦੀ ਜਾਨ ਜਾਵੇਗੀ |

LEAVE A REPLY

Please enter your comment!
Please enter your name here