47 C
Jalandhar
Friday, June 14, 2024
spot_img

ਫੀਫਾ 2022 : ਪਹਿਲੀ ਵਾਰ ਤਿੰਨ ਏਸ਼ੀਆਈ ਦੇਸ਼ਾਂ ਪ੍ਰੀ-ਕੁਆਰਟਰ ਫਾਈਨਲ ‘ਚ

ਜਲੰਧਰ : ਕਤਰ ‘ਚ ਖੇਡੇ ਜਾ ਰਹੇ ਫੀਫਾ ਵਰਲਡ ਕੱਪ-2022 ਦੇ ਗਰੁੱਪ ਸਟੇਜ ਮੁਕਾਬਲੇ ਖ਼ਤਮ ਹੋ ਗਏ ਹਨ | ਇਸ ਸਾਲ ਇਸ ਟੂਰਨਾਮੈਂਟ ‘ਚ ਕਈ ਸਾਰੇ ਉਲਟਫੇਰ ਦੇਖਣ ਨੂੰ ਮਿਲੇ | ਜਿੱਥੇ ਇੱਕ ਪਾਸੇ ਪਿਛਲੇ ਸਾਲ ਦੇ ਵਿਜੇਤਾ ਫਰਾਂਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਉਥੇ ਦੂਜੇ ਪਾਸੇ ਚਾਰ ਵਾਰ ਦੀਆਂ ਚੈਂਪੀਅਨ ਜਰਮਨੀ ਅਤੇ ਵਰਲਡ ਨੰਬਰ-2 ਬੈਲਜ਼ੀਅਮ ਵਰਗੀਆਂ ਟੀਮਾਂ ਸੁਪਰ 16 ‘ਚ ਜਗ੍ਹਾ ਨਹੀਂ ਬਣਾ ਸਕੀਆਂ ਅਤੇ ਪਹਿਲੇ ਹੀ ਰਾਊਾਡ ‘ਚ ਬਾਹਰ ਹੋ ਗਈਆਂ | ਪ੍ਰੀ-ਕੁਆਰਟਰ ਫਾਈਨਲ ਲਈ ਸਭ ਤੋਂ ਪਹਿਲਾਂ ਫਰਾਂਸ ਨੇ ਕੁਆਲੀਫਾਈ ਕੀਤੀ | ਉਸ ਤੋਂ ਇਲਾਵਾ ਬ੍ਰਾਜ਼ੀਲ, ਪੁਰਤਗਾਲ, ਨੀਦਰਲੈਂਡ, ਸੈਨੇਗਲ, ਯੂ ਐੱਸ ਏ, ਇੰਗਲੈਂਡ, ਅਰਜਨਟੀਨਾ, ਪੋਲੈਂਡ, ਸਵਿਟਜ਼ਰਲੈਂਡ, ਕ੍ਰੋਏਸ਼ੀਆ, ਜਪਾਨ, ਮੋਰਾਕੋ, ਸਪੇਨ, ਸਾਊਥ ਕੋਰੀਆ ਅਤੇ ਆਸਟਰੇਲੀਆ ਨੇ ਜਗ੍ਹਾ ਬਣਾਈ | ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਏਸ਼ੀਆ ਦੀਆਂ ਤਿੰਨ ਟੀਮਾਂ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ | ਇਨ੍ਹਾਂ ਤਿੰਨ ਟੀਮਾਂ ‘ਚ ਜਪਾਨ, ਸਾਊਥ ਕੋਰੀਆ ਤੇ ਆਸਟਰੇਲੀਆ ਦਾ ਨਾਂਅ ਸ਼ਾਮਲ ਹੈ | ਯੂ ਐੱਸ ਏ ਨੇ ਵੀ ਹੈਰਾਨ ਕਰਦੇ ਹੋਏ ਨਾਕਆਊਟ ਰਾਊਾਡ ‘ਚ ਜਗ੍ਹਾ ਬਣਾਈ ਹੈ |

Related Articles

LEAVE A REPLY

Please enter your comment!
Please enter your name here

Latest Articles