21.1 C
Jalandhar
Friday, March 29, 2024
spot_img

ਬਰੈਂਪਟਨ ‘ਚ ਗੈਸ ਸਟੇਸ਼ਨ ‘ਤੇ ਪੰਜਾਬਣ ਮੁਟਿਆਰ ਦਾ ਕਤਲ

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪੀਲ ਖੇਤਰੀ ਪੁਲਸ ਮੁਤਾਬਕ ਘਟਨਾ 3 ਦਸੰਬਰ ਨੂੰ ਰਾਤੀਂ ਪੌਣੇ ਗਿਆਰਾਂ ਵਜੇ ਦੇ ਕਰੀਬ ਕਰੈਡਿਟਵਿਊ ਰੋਡ ‘ਤੇ ਬਿ੍ਟਾਨੀਆ ਰੋਡ ਵੈਸਟ ‘ਤੇ ਪੈਂਦੇ ਪੈਟਰੋ-ਕੈਨੇਡਾ ‘ਤੇ ਵਾਪਰੀ | ਪਵਨਪ੍ਰੀਤ ਕੌਰ ਗੈਸ ਸਟੇਸ਼ਨ ‘ਤੇ ਮੁਲਾਜ਼ਮ ਸੀ | ਉਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਤੇ ਮੈਡੀਕਲ ਸਹਾਇਤਾ ਦੇਣ ਦੇ ਬਾਵਜੂਦ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ | ਮਸ਼ਕੂਕ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਗੋਲੀਆਂ ਮਾਰਨ ਮਗਰੋਂ ਉਹ ਪੈਦਲ ਹੀ ਉਥੋਂ ਨਿਕਲ ਗਿਆ | ਪੁਲਸ ਮੁਤਾਬਕ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ | ਅਜੇ ਕੁਝ ਦਿਨ ਪਹਿਲਾਂ 18 ਸਾਲਾ ਮਹਿਕਪ੍ਰੀਤ ਸੇਠੀ ਦੀ ਸਰੀ ਦੇ ਹਾਈ ਸਕੂਲ ਵਿਚਲੀ ਪਾਰਕਿੰਗ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ |

Related Articles

LEAVE A REPLY

Please enter your comment!
Please enter your name here

Latest Articles