27.1 C
Jalandhar
Thursday, March 28, 2024
spot_img

ਪੰਜਾਬ ਏਟਕ ਦਾ ਸੂਬਾਈ ਡੈਲੀਗੇਟ ਅਜਲਾਸ ਭਲਕੇ ਪਟਿਆਲਾ ‘ਚ

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਏਟਕ ਦਾ ਸੂਬਾਈ ਡੈਲੀਗੇਟ ਅਜਲਾਸ 8 ਦਸੰਬਰ ਨੂੰ ਪਟਿਆਲਾ ਵਿਖੇ ਹੋਵੇਗਾ | ਇਸ ਅਜਲਾਸ ਵਿੱਚ ਏਟਕ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਦੇ 300 ਡੈਲੀਗੇਟ ਸ਼ਾਮਲ ਹੋਣਗੇ | ਅਜਲਾਸ ਦਾ ਉਦਘਾਟਨ ਬੈਂਕਾਂ ਦੀ ਸਿਰਮੌਰ ਜਥੇਬੰਦੀ ਏ ਆਈ ਬੀ ਈ ਏ ਦੇ ਜਾਇੰਟ ਸਕੱਤਰ ਅਤੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸੁਸ਼ੀਲ ਕੁਮਾਰ ਗੌਤਮ ਡੈਲੀਗੇਟਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਰਨਗੇ | ਅਜਲਾਸ ਵਿੱਚ ਅਬਜ਼ਰਵਰ ਦੇ ਤੌਰ ‘ਤੇ ਵਿਦਿਆ ਸਾਗਰ ਗਿਰੀ ਸਕੱਤਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਸ਼ਾਮਲ ਹੋਣਗੇ | ਇਨ੍ਹਾਂ ਤੋਂ ਇਲਾਵਾ ਟਰੇਡ ਯੂਨੀਅਨ ਕੌਂਸਲ ਪਟਿਆਲਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾਂ ਅਤੇ ਦਰਸ਼ਨ ਸਿੰਘ ਲੁਬਾਣਾ ਵੀ ਭਰਾਤਰੀ ਸੰਦੇਸ਼ ਦੇਣ ਲਈ ਪੁੱਜਣਗੇ | ਸਟੇਟ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਨਰੇਸ਼ ਗੌੜ ਵੀ ਅਜਲਾਸ ਨੂੰ ਸ਼ੁਭ-ਕਾਮਨਾਵਾਂ ਕਹਿਣ ਲਈ ਪੁੱਜ ਰਹੇ ਹਨ |
ਅਜਲਾਸ ਵਿੱਚ ਮੁੱਖ ਤੌਰ ‘ਤੇ ਸ਼ਿਰਕਤ ਕਰਨ ਵਾਲੇ ਡੈਲੀਗੇਟ ਬਿਜਲੀ, ਟਰਾਂਸਪੋਰਟ, ਸਨਅਤੀ ਜਥੇਬੰਦੀਆਂ, ਐੱਫ ਸੀ ਆਈ, ਭੱਠਾ ਸਨਅਤ, ਉਸਾਰੀ ਕਿਰਤੀ, ਮਨਰੇਗਾ ਜਥੇਬੰਦੀ, ਘਰੇਲੂ ਕੰਮਕਾਜੀ ਔਰਤਾਂ, ਖੇਤ ਮਜ਼ਦੂਰ, ਮੰਡੀਕਰਨ ਬੋਰਡ, ਬੀ ਬੀ ਐੱਮ ਬੀ ਕੰਟਰੈਕਟ ਕਰਮਚਾਰੀ, ਪੈਨਸ਼ਨਰਜ਼, ਗੈਰ-ਜਥੇਬੰਦਕ ਮਜ਼ਦੂਰ, ਆਂਗਣਵਾੜੀ, ਆਸ਼ਾ ਵਰਕਰਜ਼ ਆਦਿ ਜਥੇਬੰਦੀਆਂ ਤੋਂ ਆਉਣਗੇ | ਜਨਰਲ ਸਕੱਤਰ ਪੰਜਾਬ ਏਟਕ ਨਿਰਮਲ ਸਿੰਘ ਧਾਲੀਵਾਲ ਵੱਲੋਂ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਜਾਵੇਗੀ | ਡੈਲੀਗੇਟ ਸਾਥੀ ਰਿਪੋਰਟ ‘ਤੇ ਚਰਚਾ ਕਰਨਗੇ | ਅਜਲਾਸ ਵਿੱਚ ਦਰਜਨ ਤੋਂ ਵੱਧ ਮਤੇ ਪਬਲਿਕ ਸੈਕਟਰ, ਸਿਹਤ, ਸਿੱਖਿਆ, ਬਿਜਲੀ, ਖੇਤ ਮਜ਼ਦੂਰ, ਉਸਾਰੀ ਕਿਰਤੀਆਂ ਸੰਬੰਧੀ, ਕੰਟਰੈਕਟ ਸਿਸਟਮ, ਘੱਟੋ-ਘੱਟ ਉਜਰਤਾਂ, ਆਂਗਣਵਾੜੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਪੇਸ਼ ਕੀਤੇ ਜਾਣਗੇ | ਅਜਲਾਸ ਦੀ ਸਮਾਪਤੀ ਤੋਂ ਪਹਿਲਾਂ ਅਗਲੇ ਤਿੰਨ ਸਾਲ ਲਈ ਪੰਜਾਬ ਏਟਕ ਦੀ ਸੂਬਾਈ ਲੀਡਰਸ਼ਿਪ ਚੁਣੀ ਜਾਵੇਗੀ |
ਧਾਲੀਵਾਲ ਨੇ ਸਭ ਜਥੇਬੰਦੀਆਂ ਨੂੰ ਅਲਾਟ ਕੀਤੇ ਗਏ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਠੀਕ 10:00 ਵਜੇ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪਟਿਆਲਾ ਵਿਖੇ ਪਰਭਾਤ-ਪਰਵਾਨਾ ਟਰੇਡ ਯੂਨੀਅਨ ਸੈਂਟਰ, ਬਾਰਾਂਦਰੀ ਗਾਰਡਨ ਸਾਹਮਣੇ ਸਰਕਟ ਹਾਊਸ ਵਿਖੇ ਪੁੱਜ ਜਾਣ |

Related Articles

LEAVE A REPLY

Please enter your comment!
Please enter your name here

Latest Articles