ਭਾਰਤ ‘ਚ ਤੇਜ਼ੀ ਨਾਲ ਤੱਤਾ ਹੋ ਰਿਹਾ ਮੌਸਮ

0
346

ਤਿਰੂਅਨੰਤਪੁਰਮ : ਕੁਝ ਦਹਾਕਿਆਂ ‘ਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਲੂ ਭਾਰਤ ‘ਚ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ ਅਤੇ ਭਾਰਤ ਛੇਤੀ ਹੀ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿਥੇ ਅਜਿਹੀਆਂ ਤੱਤੀਆਂ ਹਵਾਵਾਂ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਣਗੀਆਂ | ਵਿਸ਼ਵ ਬੈਂਕ ਦੀ ਨਵੀਂ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੇਸ਼ ‘ਚ ਗਰਮੀਆਂ ਦਾ ਮੌਸਮ ਲੰਮਾ ਚੱਲ ਰਿਹਾ ਹੈ | ਇਹ ਮੌਸਮ ਛੇਤੀ ਸ਼ੁਰੂ ਹੁੰਦਾ ਹੈ ਤੇ ਦੇਰ ਤੱਕ ਚਲਦਾ ਹੈ | ਰਿਪੋਰਟ ‘ਚ ਕਿਹਾ ਗਿਆ ਹੈ—ਅਪਰੈਲ 2022 ‘ਚ, ਭਾਰਤ ਸਮੇਂ ਤੋਂ ਪਹਿਲਾਂ ਲੂ ਦੀ ਲਪੇਟ ‘ਚ ਆ ਗਿਆ, ਜਿਸ ਨਾਲ ਆਮ ਜੀਵਨ ਠੱਪ ਹੋ ਗਿਆ ਅਤੇ ਰਾਜਧਾਨੀ ਨਵੀਂ ਦਿੱਲੀ ‘ਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਮਾਰਚ ਦੇ ਮਹੀਨੇ ‘ਚ ਤਾਪਮਾਨ ‘ਚ ਰਿਕਾਰਡ ਵਾਧਾ ਹੋਇਆ ਅਤੇ ਇਹ ਇਤਿਹਾਸ ‘ਚ ਸਭ ਤੋਂ ਗਰਮ ਮਾਰਚ ਮਹੀਨੇ ਵਜੋਂ ਉਭਰਿਆ | ਰਿਪੋਰਟ ਦੇ ਅਨੁਸਾਰ ‘ਜੀ-20 ਕਲਾਈਮੇਟ ਰਿਸਕ ਐਟਲਸ’ ਨੇ 2021 ‘ਚ ਵੀ ਚੇਤਾਵਨੀ ਦਿੱਤੀ ਸੀ ਕਿ ਜੇ ਕਾਰਬਨ ਨਿਕਾਸ ਉੱਚਾ ਰਹਿੰਦਾ ਹੈ ਤਾਂ 2036 ਅਤੇ 2065 ਦੇ ਵਿਚਕਾਰ ਭਾਰਤ ‘ਚ ਲੂ 25 ਗੁਣਾ ਵੱਧ ਰਹਿਣ ਦੀ ਉਮੀਦ ਹੈ |

LEAVE A REPLY

Please enter your comment!
Please enter your name here