28.6 C
Jalandhar
Wednesday, June 7, 2023
spot_img

ਗੋਲ ਕਰਨ ਵਾਲੇ ਨੂੰ ਗੋਲ ਹੁੰਦੇ ਦਿਖਾਏ

ਲੁਸੈਲ : ਸਟਾਰ ਖਿਡਾਰੀ ਤੇ ਕਪਤਾਨ ਕਿ੍ਸਟੀਆਨੋ ਰੋਨਾਲਡੋ ਨੂੰ ਸ਼ੁਰੂਆਤ ਵਿਚ ਨਾ ਉਤਾਰਨ ਦਾ ਰਿਸਕ ਲੈਣ ਵਾਲੇ ਪੁਰਤਗਾਲ ਨੇ ਮੰਗਲਵਾਰ ਰਾਤ ਸਵਿਟਜ਼ਰਲੈਂਡ ਨੂੰ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ 6-1 ਨਾਲ ਰੌਂਦ ਦਿੱਤਾ | 21 ਸਾਲ ਦੇ ਗੋਨਕੈਲੋ ਰਾਮੋਸ ਨੇ ਪਹਿਲਾ ਵਿਸ਼ਵ ਕੱਪ ਮੈਚ ਖੇਡਦਿਆਂ ਹੈਟਟਿ੍ਕ ਮਾਰੀ, ਜਦਕਿ ਹੰਢੇ ਹੋਏ 39 ਸਾਲਾ ਪੇਪੇ, ਰਫਾਏਲ ਗੁਏਰੀਰੋ ਤੇ ਰਫਾਏਲ ਲਿਓ ਨੇ ਇਕ-ਇਕ ਗੋਲ ਆਪਣੇ ਨਾਂਅ ਦਰਜ ਕਰਾਏ |
ਰੋਨਾਲਡੋ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦਿਆਂ ਰਾਮੋਸ ਨੇ ਪਹਿਲਾ ਗੋਲ ਸਤਾਰਵੇਂ ਮਿੰਟ ਵਿਚ ਅਸੰਭਵ ਜਾਪਦੇ ਕੋਣ ਤੋਂ ਗੋਲ-ਪੋਸਟ ਦੇ ਐਨ ਨੇੜਿਓਾ ਕੀਤਾ | ਦੂਜਾ ਤੇ ਤੀਜਾ ਗੋਲ ਉਸ ਨੇ 51ਵੇਂ ਤੇ 67ਵੇਂ ਮਿੰਟ ਵਿਚ ਕੀਤਾ | ਉਹ 2002 ਵਿਚ ਜਰਮਨੀ ਦੇ ਮਿਰੋਸਲਾਵ ਕਲੋਸ ਤੋਂ ਬਾਅਦ ਪਹਿਲੇ ਵਿਸ਼ਵ ਕੱਪ ਮੈਚ ਵਿਚ ਹੈਟਟਿ੍ਕ ਲਾਉਣ ਵਾਲਾ ਖਿਡਾਰੀ ਬਣ ਗਿਆ | ਸਵਿਟਜ਼ਰਲੈਂਡ ਵੱਲੋਂ ਇੱਕੋ-ਇਕ ਗੋਲ ਮੈਨੁਏਲ ਅਕਾਂਜੀ ਨੇ ਕੀਤਾ | ਰੋਨਾਲਡੋ 73ਵੇਂ ਮਿੰਟ ਵਿਚ ਮੈਦਾਨ ‘ਚ ਉਤਰਿਆ, ਜਦੋਂ ਤਕ ਪੁਰਤਗਾਲ ਆਪਣਾ ਕੰਮ ਕਰ ਚੁੱਕਾ ਸੀ | ਪੁਰਤਗਾਲ, ਜਿਹੜਾ ਇਸ ਤੋਂ ਪਹਿਲਾਂ 1966 ਤੇ 2006 ਵਿਚ ਕੁਆਰਟਰ ਫਾਈਨਲ ‘ਚ ਪੁੱਜਾ, ਦੀ ਸੈਮੀਫਾਈਨਲ ਵਿਚ ਥਾਂ ਬਣਾਉਣ ਲਈ ਟੱਕਰ ਸ਼ਨੀਵਾਰ ਨੂੰ ਮੋਰਾਕੋ ਨਾਲ ਹੋਵੇਗੀ, ਜਿਸ ਨੇ 2010 ਦੇ ਜੇਤੂ ਸਪੇਨ ਨੂੰ ਪੈਨਲਟੀ ਸ਼ੂਟਆਊਟ ਵਿਚ 3-0 ਨਾਲ ਹਰਾ ਕੇ ਬਾਹਰ ਕਰ ਦਿੱਤਾ ਸੀ | ਇਸੇ ਤਰ੍ਹਾਂ 9 ਦਸੰਬਰ ਨੂੰ ਕ੍ਰੋਏਸ਼ੀਆ ਤੇ ਬ੍ਰਾਜ਼ੀਲ, 10 ਦਸੰਬਰ ਨੂੰ ਨੀਦਰਲੈਂਡ ਤੇ ਅਰਜਨਟੀਨਾ ਤੇ 11 ਦਸੰਬਰ ਨੂੰ ਇੰਗਲੈਂਡ ਤੇ ਫਰਾਂਸ ਭਿੜਨਗੇ |

Related Articles

LEAVE A REPLY

Please enter your comment!
Please enter your name here

Latest Articles