ਗੁਜਰਾਤ ਦੇ ਨਤੀਜੇ ਹੈਰਾਨ ਕਰ ਦੇਣਗੇ : ਮਾਨ

0
270

ਨਵੀਂ ਦਿੱਲੀ : ਦਿੱਲੀ ਦੀਆਂ ਨਗਰ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਗੁਜਰਾਤ ਵਿਚ ਪਾਰਟੀ ਦੀ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਤੇ ਗੁਜਰਾਤ ਦੇ ਨਤੀਜੇ ਹੈਰਾਨੀਜਨਕ ਹੋਣਗੇ | ਐਗਜ਼ਿਟ ਪੋਲ ਮੁਤਾਬਕ ‘ਆਪ’ ਦੀ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਹਾਰ ਹੋਣੀ ਤੈਅ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ—ਕੇਜਰੀਵਾਲ ਨੇ ਪਹਿਲਾਂ ਦਿੱਲੀ ‘ਚ ਕਾਂਗਰਸ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜਿਆ ਅਤੇ ਹੁਣ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜ ਸੁੱਟਿਆ | ਮੈਂ ਕੱਲ੍ਹ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਤੁਹਾਡੇ ਨਾਲ ਹੋਵਾਂਗਾ | ਨਤੀਜੇ ਹੈਰਾਨੀਜਨਕ ਹੋਣਗੇ | ਗੁਜਰਾਤ ‘ਚ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ | ਮੈਂ ਪਾਰਟੀ ਦਫਤਰ ਜਾਵਾਂਗਾ ਅਤੇ ਵਰਕਰਾਂ ਨਾਲ ਜਸ਼ਨ ਮਨਾਵਾਂਗਾ |

LEAVE A REPLY

Please enter your comment!
Please enter your name here