ਸਿੱਧੂ ਮੂਸੇਵਾਲਾ ਦੇ ਪਿਤਾ ਦੇ ਗੰਨਮੈਨ ਹੱਥੋਂ ਦੂਜਾ ਗੰਨਮੈਨ ਜ਼ਖਮੀ

0
235

ਮਾਨਸਾ (ਰੀਤਵਾਲ)
ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ‘ਚ ਸ਼ਨੀਵਾਰ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ | ਗੋਲੀ ਚੱਲਣ ਕਾਰਨ ਗੁਰਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ ਤੇ ਉਹ ਵੀ ਬਲਕੌਰ ਸਿੰਘ ਦਾ ਗੰਨਮੈਨ ਹੈ | ਪੁਲਸ ਅਨੁਸਾਰ ਨਵਜੋਤ ਸਿੰਘ ਛੁੱਟੀ ਲੈ ਕੇ ਹੀ ਵਿਆਹ ਵੇਖਣ ਆਇਆ ਸੀ ਅਤੇ ਉਸ ਪਾਸੋਂ ਬਿਨਾਂ ਕਿਸੇ ਮੰਦਭਾਵਨਾ ਤੋਂ ਗੋਲੀ ਚੱਲ ਗਈ | ਡੀ ਐੱਸ ਪੀ ਸੰਜੀਵ ਗੋਇਲ ਨੇ ਦੱਸਿਆ ਕਿ ਮੈਰਿਜ ਪੈਲੇਸ ‘ਚ ਬਰਾਤ ਆਈ ਹੋਈ ਸੀ |
ਇਸ ਦੌਰਾਨ ਨਵਜੋਤ ਸਿੰਘ ਨੇ ਫਾਇਰ ਕੀਤਾ ਅਤੇ ਗੁਰਵਿੰਦਰ ਸਿੰਘ ਜ਼ਖਮੀ ਹੋ ਗਿਆ | ਨਵਜੋਤ ਸਿੰਘ ਖਿਲਾਫ ਅਣਗਹਿਲੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ | ਸਵਾਲ ਇਹ ਹੈ ਕਿ ਮੈਰਿਜ ਪੈਲੇਸਾਂ ਵਿਚ ਅਸਲਾ ਲਿਜਾਣ ਉਤੇ ਪਾਬੰਦੀ ਹੈ ਤਾਂ ਇਹ ਗੰਨਮੈਨ ਅਸਲਾ ਲੈ ਕੇ ਕਿਉਂ ਗਿਆ?

LEAVE A REPLY

Please enter your comment!
Please enter your name here