ਲਖਨਊ : ਲਖੀਮਪੁਰ ਹਿੰਸਾ ਦੇ ਗਵਾਹ ਦੇ ਭਰਾ ‘ਤੇ ਨੌਜਵਾਨ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ | ਪੁਲਸ ਨੇ ਐਤਵਾਰ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਕੀਤੇ ਗਏ ਇਸ ਹਮਲੇ ਦਾ ਸਾਲ 2021 ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ | ਜ਼ਖਮੀ ਸਰਵਜੀਤ ਸਿੰਘ ਪ੍ਰਭਜੀਤ ਸਿੰਘ ਦਾ ਭਰਾ ਹੈ | ਆਪਣੀ ਸ਼ਿਕਾਇਤ ‘ਚ ਪੀੜਤ ਨੇ ਦੋਸ਼ ਲਾਇਆ ਕਿ ਵਿਕਾਸ ਚਾਵਲਾ ਨੇ ਆਪਣੇ ਸਾਥੀ ਨਾਲ ਮਿਲ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਦੋਂ ਉਹ ਤਿਕੁਨੀਆ ‘ਚ ਆਪਣੇ ਦੋਸਤ ਦੀ ਪਾਰਟੀ ‘ਚ ਸ਼ਾਮਲ ਹੋਣ ਗਿਆ ਸੀ | ਪੁਲਸ ਨੇ ਆਈ ਪੀ ਸੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਐੱਫ ਆਈ ਆਰ ਦਰਜ ਕੀਤੀ ਹੈ |




