ਪੁਲਸ ਨੇ ਸ਼ਰਮੀਲਾ ਦੀ ਭੁੱਖ ਹੜਤਾਲ ਤੁੜਵਾਈ

0
331

ਹੈਦਰਾਬਾਦ : ਪੁਲਸ ਨੇ ਵਾਈ ਐੱਸ ਆਰ ਤਿਲੰਗਾਨਾ ਪਾਰਟੀ ਦੀ ਪ੍ਰਧਾਨ ਵਾਈ ਐੱਸ ਸ਼ਰਮੀਲਾ ਦੀ ਰਾਜ-ਵਿਆਪੀ ‘ਪਦਯਾਤਰਾ’ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਕਥਿਤ ਇਨਕਾਰ ਕਰਨ ਦੇ ਖਿਲਾਫ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੋੜ ਦਿੱਤੀ ਅਤੇ ਸ਼ਨੀਵਾਰ ਦੇਰ ਰਾਤ ਇੱਥੇ ਹਸਪਤਾਲ ‘ਚ ਦਾਖਲ ਕਰਵਾ ਦਿੱਤਾ | ਸ਼ਰਮੀਲਾ ਨੇ ਸ਼ੁੱਕਰਵਾਰ ਹੈਦਰਾਬਾਦ ਸਥਿਤ ਪਾਰਟੀ ਹੈੱਡਕੁਆਰਟਰ ‘ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ | ਪਾਰਟੀ ਨੇ ਕਿਹਾ ਕਿ ਪੁਲਸ ਨੇ ਮੀਡੀਆ ਕਰਮੀਆਂ, ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਮੌਕੇ ਤੋਂ ਚਲੇ ਜਾਣ ਲਈ ਮਜਬੂਰ ਕੀਤਾ ਅਤੇ ਤੜਕੇ 1 ਵਜੇ ਸ਼ਰਮੀਲਾ ਨੂੰ ਜ਼ਬਰਦਸਤੀ ਹਸਪਤਾਲ ਦਾਖਲ ਕਰਵਾਉਣ ਤੋਂ ਪਹਿਲਾਂ ਉਸ ਦਾ ਵਰਤ ਤੋੜ ਦਿੱਤਾ |

LEAVE A REPLY

Please enter your comment!
Please enter your name here