22.5 C
Jalandhar
Friday, November 22, 2024
spot_img

ਫਰੈਂਚ ਓਪਨ ਦੇ ਸੈਮੀਫਾਈਨਲ ‘ਚ ਲੜਕੀ ਦਾ ਅਨੋਖਾ ਪ੍ਰੋਟੈੱਸਟ

ਪੈਰਿਸ : ਫਰੈਂਚ ਓਪਨ ਦੇ ਦੂਜੇ ਸੈਮੀਫਾਈਨਲ ਦੌਰਾਨ ਇੱਕ ਲੜਕੀ ਕੋਰਟ ‘ਚ ਜ਼ਬਰਦਸਤੀ ਆ ਗਈ ਅਤੇ ਉਸ ਨੇ ਆਪਣੇ ਗਲੇ ‘ਚ ਪਾਈ ਚੇਨ ਨੂੰ ਨੈੱਟ ਨਾਲ ਬੰਨ੍ਹ ਲਿਆ ਅਤੇ ਜ਼ਮੀਨ ‘ਤੇ ਲੰਮੀ ਪੈ ਗਈ | ਇਸ ਨੂੰ ਦੇਖ ਕੇ ਖਿਡਾਰੀ ਗਰਾਊਾਡ ਛੱਡ ਕੇ ਭੱਜ ਗਏ ਅਤੇ ਖੇਡ ਰੋਕਣੀ ਪਈ | ਮੈਚ ਦੇ ਆਫੀਸ਼ੀਅਲ ਅਧਿਕਾਰੀ ਤੁਰੰਤ ਆਏ ਅਤੇ ਨੈੱਟ ਨਾਲ ਬੰਨ੍ਹੀ ਚੇਨ ਨੂੰ ਲੜਕੀ ਦੇ ਗਲੇ ‘ਚੋਂ ਕੱਢਿਆ | ਕੁਝ ਦੇਰ ਬਾਅਦ ਮੈਚ ਦੁਬਾਰਾ ਸ਼ੁਰੂ ਹੋਇਆ | ਇਸ ਦੌਰਾਨ ਮਹਿਲਾ ਪ੍ਰਦਰਸ਼ਨਕਾਰੀ ਦੀ ਟੀ-ਸ਼ਰਟ ‘ਤੇ ਲਿਖਆ ਸੀ, ‘ਸਾਡੇ ਕੋਲ 1028 ਦਿਨ ਬਚੇ ਹਨ |’ ਪ੍ਰਦਰਸ਼ਨਕਾਰੀ ਦਾ ਨਾਂਅ ਅਲਿਜੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 22 ਸਾਲ ਹੈ | ਅਲਿਜੀ ਡੇਰਨੀਅਰ ਰੈਵੂਲੇਸ਼ਨ ਨਾਂਅ ਦੇ ਇੱਕ ਅੰਦੋਲਨ ਨਾਲ ਜੁੜੀ ਹੋਈ ਹੈ, ਜੋ ਜਲਵਾਯੂ ਪਰਿਵਰਤਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਫਰਾਂਸ ਜੇਕਰ ਜਲਵਾਯੂ ਪਰਿਵਰਤਨ ‘ਤੇ ਕੰਮ ਨਹੀਂ ਕਰਦਾ ਤਾਂ 1028 ਦਿਨ ਬਾਅਦ ਕੁਝ ਨਹੀਂ ਬਚੇਗਾ |

Related Articles

LEAVE A REPLY

Please enter your comment!
Please enter your name here

Latest Articles