ਲਖਨਊ : ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦੀ ਬੇਟੀ ਅਤੇ ਸਪਾ ਨੇਤਰੀ ਸੁਮੱਈਆ ਰਾਣਾ ਨੂੰ ਲਖਨਊ ਪੁਲਸ ਨੇ ਘਰ ‘ਚ ਨਜ਼ਰਬੰਦ ਕਰ ਦਿੱਤਾ ਹੈ | ਸੁਮੱਈਆ ਭਾਜਪਾ ਨੇਤਾ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਖਿਲਾਫ਼ ਪ੍ਰਦਰਸ਼ਨ ਕਰਨ ਦੀ ਤਿਆਰੀ ‘ਚ ਸੀ, ਉਹ 200 ਲੋਕਾਂ ਨਾਲ ਕਾਨਪੁਰ ‘ਚ ਪੁਲਸ ਕਾਰਵਾਈ ਦੇ ਵਿਰੋਧ ‘ਚ ਪ੍ਰਦਰਸ਼ਨ ਲਈ 1090 ਚੌਰਾਹੇ ਜਾ ਰਹੀ ਸੀ | ਸੁਮੱਈਆ ਨੇ ਪੁਲਸ ਵੱਲੋਂ ਉਸ ਨੂੰ ਘਰ ‘ਚ ਨਜ਼ਰਬੰਦ ਕਰਨ ਦੀ ਖ਼ਬਰ ਟਵੀਟ ਕਰਕੇ ਦਿੱਤੀ | ਉਨ੍ਹਾ ਕਿਹਾ ਕਿ ਪੁਲਸ ਨੇ ਅੱਜ ਫਿਰ ਮੇਰੇ ਘਰ ਨੂੰ ਛਾਉਣੀ ਬਣਾਇਆ ਹੈ | ਏ ਡੀ ਸੀ ਪੀ (ਪੱਛਮ) ਚਿਰੰਜੀਵ ਨਾਥ ਸਿੰਘ ਦਾ ਕਹਿਣਾ ਹੈ ਕਿ ਸੁਮੱਈਆ ਰਾਣਾ ਕਾਨਪੁਰ ‘ਚ ਹੋਈ ਹਿੰਸਾ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕਰਨ ਦੀ ਜ਼ਿੱਦ ‘ਤੇ ਅੜੀ ਸੀ |