ਚੀਨ ਵੱਲੋਂ ਆਉਂਦੇ ਜਹਾਜ਼ਾਂ ‘ਤੇ ਰੋਕ ਲੱਗੇ : ਚੱਢਾ

0
217

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਰਾਜ ਸਭਾ ‘ਚ ਕੰਮ ਰੋਕੂ ਮਤੇ ਦਾ ਨੋਟਿਸ ਦੇ ਕੇ ਚੀਨ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੇ ਭਾਰਤ ਉੱਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੀ ਮੰਗ ਕੀਤੀ |
ਉਨ੍ਹਾਂ ਏਸ਼ੀਆਈ ਦੇਸ਼ਾਂ ਰਾਹੀਂ ਚੀਨ ਤੋਂ ਭਾਰਤ ਤੱਕ ਦੀਆਂ ਉਡਾਣਾਂ ‘ਤੇ ਵੀ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਪ੍ਰਭਾਵਿਤ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਨਿਸ਼ਚਿਤ ਸਮੇਂ ਲਈ ਲਾਜ਼ਮੀ ਕੁਆਰੰਟੀਨ ‘ਤੇ ਵੀ ਵਿਚਾਰ ਕਰਨ ਲਈ ਕਿਹਾ | ਆਪਣੇ ਲਿਖਤੀ ਨੋਟਿਸ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਚੀਨ ਵਿੱਚ ਕੋਰੋਨਾ ਵਾਇਰਸ ਕੇਸਾਂ ਵਿੱਚ ਓਮਾਈਕਰੋਨ ਦੇ ਇੱਕ ਘਾਤਕ ਵੈਰੀਏਾਟ ਵਿੱਚ ਚਿੰਤਾਜਨਕ ਵਾਧਾ ਦੇਖਿਆ ਜਾ ਰਿਹਾ ਹੈ, ਜੋ ਕਿ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ | ਮਹਾਂਮਾਰੀ ਵਿਗਿਆਨੀ ਆਉਣ ਵਾਲੇ ਮਹੀਨਿਆਂ ਦੌਰਾਨ ਦੇਸ਼ ਵਿੱਚ ਇਸ ਵਾਇਰਸ ਦੀਆਂ ਘੱਟੋ-ਘੱਟ ਤਿੰਨ ਲਹਿਰਾਂ ਦੀ ਭਵਿੱਖਬਾਣੀ ਕਰ ਰਹੇ ਹਨ | ਚੱਢਾ ਨੇ ਕਿਹਾ ਕਿ ਵਾਇਰਸ ਨੇ ਚੀਨ ਵਿੱਚ ਪਹਿਲਾਂ ਹੀ ਤਬਾਹੀ ਮਚਾ ਦਿੱਤੀ ਹੈ ਅਤੇ ਉੱਥੋਂ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਹਿੱਲ ਗਈ ਹੈ | ਉਨ੍ਹਾ ਕਿਹਾ ਕਿ ਨਵੇਂ ਵੈਰੀਏਾਟ ਨੂੰ ਟਰੈਕ ਕਰਨ ਅਤੇ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਲਾਪਰਵਾਹੀ ਨੇ ਸਾਡੇ ਦੇਸ਼ ਨੂੰ ਕੋਵਿਡ ਦੀ ਦੂਜੀ ਲਹਿਰ ਵੱਲ ਧਕੇਲ ਦਿੱਤਾ ਸੀ, ਜੋ ਸਾਡੀ ਸਿਹਤ ਪ੍ਰਣਾਲੀ ‘ਤੇ ਪੂਰੀ ਤਰ੍ਹਾਂ ਹਾਵੀ ਹੋ ਗਈ ਸੀ ਅਤੇ ਲੱਖਾਂ ਭਾਰਤੀਆਂ ਦੀ ਮੌਤ ਹੋ ਗਈ ਸੀ | ਭਾਰਤ ਵਿੱਚ ਵੀ ਚੀਨ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਨਵੇਂ ਵੈਰੀਏਾਟ ਦੇ ਚਾਰ ਮਾਮਲਿਆਂ ਦਾ ਪਤਾ ਲੱਗਣ ‘ਤੇ ਚਿੰਤਾ ਪ੍ਰਗਟ ਕਰਦਿਆਂ ਚੱਢਾ ਨੇ ਕਿਹਾ ਕਿ ਪੂਰਾ ਵਿਸ਼ਵ ਹਾਈ ਅਲਰਟ ‘ਤੇ ਹੈ | ਅਸੀਂ ਨਾ ਤਾਂ ਢਿੱਲ ਬਰਦਾਸ਼ਤ ਕਰ ਸਕਦੇ ਹਾਂ ਅਤੇ ਨਾ ਹੀ ਖਾਲੀ ਭਰੋਸਾ ਦੇਣ ਵਾਲੀਆਂ ਸੁਰਖੀਆਂ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਾਂਮਾਰੀ ਦਾ ਪ੍ਰਬੰਧਨ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ | ਇਸ ਲਈ ਇਸ ਨਵੇਂ ਵੈਰੀਏਾਟ ਤੋਂ ਪੈਦਾ ਹੋਏ ਖਤਰੇ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ‘ਤੇ ਸੰਸਦ ‘ਚ ਚਰਚਾ ਦੀ ਸਖਤ ਲੋੜ ਹੈ |

LEAVE A REPLY

Please enter your comment!
Please enter your name here