ਗੰਗਟੋਕ : ਉੱਤਰੀ ਸਿੱਕਮ ‘ਚ ਭਾਰਤ-ਚੀਨ ਸਰਹੱਦ ਦੇ ਨੇੜੇ ਫੌਜੀ ਟਰੱਕ ਦੇ ਖੱਡ ‘ਚ ਡਿੱਗਣ ਕਾਰਨ 16 ਫੌਜੀਆਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ | ਤਿੰਨ ਟਰੱਕਾਂ ਦਾ ਕਾਫਲਾ ਜਾ ਰਿਹਾ ਸੀ ਕਿ ਇਸ ਦੌਰਾਨ ਇਕ ਟਰੱਕ ਖੱਡ ‘ਚ ਡਿੱਗ ਗਿਆ | ਹਾਦਸਾ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ 130 ਕਿਲੋਮੀਟਰ ਦੀ ਦੂਰੀ ‘ਤੇ ਹੋਇਆ |





