ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੂਰਬੀ ਪਟੇਲ ਨਗਰ (ਵਾਰਡ 86) ਤੋਂ ਜਿੱਤੀ ਸ਼ੈਲੀ ਓਬਰਾਏ ਨੂੰ ਦਿੱਲੀ ਨਗਰ ਨਿਗਮ ਦੇ ਮੇਅਰ ਲਈ ਉਮੀਦਵਾਰ ਬਣਾਇਆ ਹੈ | ਮੇਅਰ ਦਾ ਅਹੁਦਾ ਪਹਿਲੇ ਸਾਲ ਲਈ ਮਹਿਲਾ ਉਮੀਦਵਾਰ ਲਈ ਰਾਖਵਾਂ ਹੈ | ਪਾਰਟੀ ਨੇ ਮਟਿਆ ਮਹਿਲ ਤੋਂ ਕੌਂਸਲਰ ਆਲੇ ਮੁਹੰਮਦ ਇਕਬਾਲ ਨੂੰ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ | ਨਵੇਂ ਚੁਣੇ ਕੌਂਸਲਰਾਂ ਦੀ ਪਹਿਲੀ ਮੀਟਿੰਗ 6 ਜਨਵਰੀ ਨੂੰ ਹੋਵੇਗੀ | ਨਿਗਮ ਚੋਣਾਂ ‘ਚ ‘ਆਪ’ ਨੇ 250 ਵਿੱਚੋਂ 134 ਸੀਟਾਂ ਜਿੱਤੀਆਂ ਸਨ | ਸ਼ੈਲੀ ਚੋਣ ਲੜਨ ਤੋਂ ਪਹਿਲਾਂ ਵਿਜ਼ਟਿੰਗ ਪ੍ਰੋਫੈਸਰ ਹੁੰਦੀ ਸੀ | ਇਕਬਾਲ ਦੂਜੀ ਵਾਰ ਕੌਂਸਲਰ ਚੁਣੇ ਗਏ ਹਨ | ਉਹ ‘ਆਪ’ ਵਿਧਾਇਕ ਸ਼ੋਏਬ ਇਕਬਾਲ ਦੇ ਬੇਟੇ ਹਨ |