ਸ਼ਿਮਲਾ : ਬਰਫਬਾਰੀ ਕਾਰਨ ਰੋਹਤਾਂਗ ਦੱਰੇ ‘ਚ ਅਟਲ ਸੁਰੰਗ ਦੇ ਦੱਖਣੀ ਪੋਰਟਲ ਨੇੜੇ 400 ਤੋਂ ਵੱਧ ਵਾਹਨਾਂ ‘ਚ ਫਸੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ | ਮਨਾਲੀ-ਲੇਹ ਹਾਈਵੇਅ ‘ਤੇ ਸੁਰੰਗ ਅਤੇ ਆਸਪਾਸ ਦੇ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਤਿਲਕਣ ਵਾਲੀ ਸਥਿਤੀ ਬਣਨ ਕਾਰਨ ਵਾਹਨ ਫਸ ਗਏ | ਅਧਿਕਾਰੀਆਂ ਨੇ ਦੱਸਿਆ ਕਿ ਕੇਲੌਂਗ ਅਤੇ ਮਨਾਲੀ ਦੀਆਂ ਪੁਲਸ ਟੀਮਾਂ ਨੇ ਸਾਂਝੇ ਤੌਰ ‘ਤੇ ਬਚਾਅ ਮੁਹਿੰਮ ਸ਼ੁਰੂ ਕੀਤੀ, ਜਿਸ ‘ਚ 10-12 ਘੰਟੇ ਲੱਗੇ ਅਤੇ ਮੁਹਿੰਮ ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਸਮਾਪਤ ਹੋਈ, ਵਾਹਨ ਆਪੋ-ਆਪਣੇ ਟਿਕਾਣਿਆਂ ਵੱਲ ਚਲੇ ਗਏ |





