37.6 C
Jalandhar
Friday, March 29, 2024
spot_img

ਵਿਸਤਾਰਾ ਏਅਰਲਾਈਨ ਨੇ ਅੰਮਿ੍ਤਸਰ ਤੋਂ ਦਿੱਲੀ ਲਈ ਉਡਾਣਾਂ ਵਧਾਈਆਂ

ਚੰਡੀਗੜ੍ਹ : ਨਵੀਂ ਦਿੱਲੀ-ਅੰਮਿ੍ਤਸਰ ਵਿਚਾਲੇ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸਤਾਰਾ ਏਅਰਲਾਈਨਜ਼ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ | ਯਾਤਰੀਆਂ ਲਈ ਦੋਵਾਂ ਸ਼ਹਿਰਾਂ ਵਿਚਕਾਰ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ | 10 ਜਨਵਰੀ ਤੋਂ ਇਹ ਉਡਾਣ ਦੋਵਾਂ ਸ਼ਹਿਰਾਂ ਵਿਚਾਲੇ ਦੋ ਦੀ ਬਜਾਏ ਦਿਨ ‘ਚ ਤਿੰਨ ਵਾਰ ਉਡਾਣ ਭਰੇਗੀ | ਵਿਸਤਾਰਾ ਏਅਰਲਾਈਨਜ਼ ਵੱਲੋਂ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਅੰਮਿ੍ਤਸਰ-ਦਿੱਲੀ ਵਿਚਕਾਰ ਦਿਨ ‘ਚ ਦੋ ਵਾਰ ਉਡਾਣ ਭਰਦੀ ਸੀ | ਅੰਮਿ੍ਤਸਰ ਤੋਂ ਸਵੇਰੇ 9.55 ਅਤੇ 3.25 ਵਜੇ ਅਤੇ ਦਿੱਲੀ ਤੋਂ ਸਵੇਰੇ 8 ਵਜੇ ਅਤੇ ਦੁਪਹਿਰ 1.40 ਵਜੇ ਉਡਾਣਾਂ ਸਨ, ਪਰ ਹੁਣ ਵਿਸਤਾਰਾ ਦੀ ਫਲਾਈਟ ਅੰਮਿ੍ਤਸਰ ਤੋਂ ਸ਼ਾਮ 7.45 ਵਜੇ ਅਤੇ ਦਿੱਲੀ ਤੋਂ ਸ਼ਾਮ 6 ਵਜੇ ਉਡਾਣ ਭਰੇਗੀ | ਇਸ ਉਡਾਣ ਦੇ ਸ਼ੁਰੂ ਹੋਣ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ ‘ਤੇ ਪਵੇਗਾ | ਹੁਣ ਯਾਤਰੀ ਸਮੇਂ ਸਿਰ ਟਿਕਟਾਂ ਬੁੱਕ ਕਰਵਾ ਕੇ ਦਿੱਲੀ-ਅੰਮਿ੍ਤਸਰ ਵਿਚਾਲੇ 3500 ਰੁਪਏ ਦੀ ਫਲਾਈਟ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ, ਜਦੋਂ ਕਿ ਜ਼ਿਆਦਾਤਰ ਫਲਾਈਟਾਂ ਦੀਆਂ ਟਿਕਟਾਂ ਲੱਗਭੱਗ 5,000 ਰੁਪਏ ਵਿੱਚ ਮਿਲਦੀਆਂ ਸਨ | ਦੋਵਾਂ ਸ਼ਹਿਰਾਂ ਵਿਚਾਲੇ ਫਲਾਈਟ ਫ੍ਰੀਕੁਐਂਸੀ ਵਧਣ ਨਾਲ ਯਾਤਰੀਆਂ ਦੀ ਜੇਬ ਦੇ ਨਾਲ-ਨਾਲ ਸੈਰ-ਸਪਾਟੇ ‘ਤੇ ਵੀ ਅਸਰ ਪਵੇਗਾ | ਦਿੱਲੀ ਆਉਣ ਵਾਲੇ ਸੈਲਾਨੀ ਹੁਣ ਦਿੱਲੀ ਤੋਂ ਅੰਮਿ੍ਤਸਰ ਦਾ ਰਸਤਾ ਚੁਣ ਸਕਣਗੇ |
ਏਨਾ ਹੀ ਨਹੀਂ, ਮੱਧ ਭਾਰਤ ਵਿਚ ਵਸਦੇ ਸਿੱਖ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਸਾਨੀ ਨਾਲ ਵਾਪਸ ਪਰਤ ਸਕਣਗੇ |

Related Articles

LEAVE A REPLY

Please enter your comment!
Please enter your name here

Latest Articles