ਲੰਡਨ : ਬਰਤਾਨਵੀ ਭਾਰਤੀ ਮੂਲ ਦੇ ਸਾਬਕਾ ਮੰਤਰੀ ਆਲੋਕ ਸ਼ਰਮਾ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਉਨ੍ਹਾ ਦੇ ਯੋਗਦਾਨ ਲਈ ਕਿੰਗ ਚਾਰਲਸ ਤੀਜੇ ਨੇ ਇੱਥੇ ਜਾਰੀ ਨਵੇਂ ਸਾਲ ਦੀ ਸਨਮਾਨ ਸੂਚੀ ਵਿਚ ਨਾਈਟਹੁੱਡ ਉਪਾਧੀ ਨਾਲ ਸਨਮਾਨਤ ਕੀਤਾ ਹੈ | ਆਗਰਾ ਵਿੱਚ ਜਨਮੇ ਸ਼ਰਮਾ (55) ਅਕਤੂਬਰ ਤੱਕ ਕੈਬਨਿਟ ਪੱਧਰ ਦੇ ਮੰਤਰੀ ਸਨ ਅਤੇ ਉਨ੍ਹਾ ਨੂੰ ‘ਓਵਰਸੀਜ਼ ਲਿਸਟ’ ਵਿੱਚ ਸ਼ਾਮਲ ਕੀਤਾ ਗਿਆ ਹੈ |