ਡਾਂਗਰੀ ਪਿੰਡ ‘ਚ ਧਮਾਕੇ ਨਾਲ 2 ਬੱਚਿਆਂ ਦੀ ਮੌਤ

0
211

ਜੰਮੂ : ਰਾਜੌਰੀ ਜ਼ਿਲ੍ਹੇ ਦੇ ਡਾਂਗਰੀ ਪਿੰਡ ‘ਚ ਐਤਵਾਰ ਦੇ ਅੱਤਵਾਦੀ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਦੇ ਘਰ ਨੇੜੇ ਹੋਏ ਆਈ ਈ ਡੀ ਧਮਾਕੇ ‘ਚ ਪੰਜ ਸਾਲ ਦੇ ਮੁੰਡੇ ਤੇ ਇਕ ਨਾਬਾਲਗ ਕੁੜੀ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ | ਐਤਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇਲਾਕੇ ‘ਚ ਤਿੰਨ ਘਰਾਂ ‘ਤੇ ਗੋਲੀਬਾਰੀ ਕੀਤੀ, ਜਿਸ ‘ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ ਸਨ | ਪੁਲਸ ਮੁਤਾਬਕ ਸੋਮਵਾਰ ਧਮਾਕਾ ਉਸ ਘਰ ਦੇ ਨੇੜੇ ਹੋਇਆ, ਜਿਥੇ ਐਤਵਾਰ ਗੋਲੀਬਾਰੀ ਕੀਤੀ ਗਈ ਸੀ | ਸੁਰੱਖਿਆ ਬਲਾਂ ਨੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ‘ਤੇ ਹਮਲੇ ‘ਚ ਸ਼ਾਮਲ ਦੋ ਮਸ਼ਕੂਕ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਵਾਧੂ ਜਵਾਨਾਂ ਨਾਲ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ |
ਰਾਜੌਰੀ ਕਸਬੇ ‘ਚ ਲੋਕਾਂ ਨੇ ਡਾਂਗਰੀ ਚੌਕ ‘ਤੇ ਇਕੱਠੇ ਹੋ ਕੇ ਹਮਲੇ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਰੱਖ ਕੇ ਸੜਕ ਜਾਮ ਕਰ ਦਿੱਤੀ |

LEAVE A REPLY

Please enter your comment!
Please enter your name here